JALANDHAR WEATHER

ਜੰਮੂ ਕਸ਼ਮੀਰ: ਪ੍ਰਧਾਨ ਮੰਤਰੀ ਮੋਦੀ ਦਾ ਘੱਟ ਰਿਹੈ ਆਤਮ ਵਿਸ਼ਵਾਸ- ਰਾਹੁਲ ਗਾਂਧੀ

ਸ੍ਰੀਨਗਰ, 23 ਸਤੰਬਰ- ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਜੰਮੂ-ਕਸ਼ਮੀਰ ਦੇ ਦੌਰੇ ’ਤੇ ਹਨ। ਰਾਹੁਲ ਨੇ ਸੁਰੰਕੋਟ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਤਮਵਿਸ਼ਵਾਸ ਘੱਟ ਗਿਆ ਹੈ। ਅੱਜ ਵਿਰੋਧੀ ਧਿਰ ਉਸ ਤੋਂ ਜੋ ਵੀ ਕਰਵਾਉਣਾ ਚਾਹੁੰਦੀ ਹੈ, ਉਹ ਕਰਵਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭਰਾ-ਭਰਾ ਨੂੰ ਆਪਸ ਵਿਚ ਲੜਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 56 ਇੰਚ ਦੀ ਛਾਤੀ ਵਾਲੇ ਨਰਿੰਦਰ ਮੋਦੀ ਹੁਣ ਪਹਿਲਾਂ ਵਰਗੇ ਨਹੀਂ ਰਹੇ। ਮੈਂ ਲੋਕ ਸਭਾ ਵਿਚ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੁੰਦਾ ਹਾਂ ਤੇ ਮੈਂ ਸਾਫ਼ ਤੌਰ ’ਤੇ ਦੇਖ ਸਕਦਾ ਹਾਂ ਕਿ ਉਨ੍ਹਾਂ ਦਾ ਆਤਮ-ਵਿਸ਼ਵਾਸ ਖ਼ਤਮ ਹੋ ਗਿਆ ਹੈ। ਉਹ ਕਾਨੂੰਨ ਲਿਆਉਂਦੇ ਹਨ, ਅਸੀਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਹਾਂ ਤੇ ਉਹ ਕਾਨੂੰਨ ਪਾਸ ਨਹੀਂ ਕਰ ਪਾਉਂਦੇ ਹਨ। ਸੁਰੰਕੋਟ ਤੋਂ ਬਾਅਦ ਰਾਹੁਲ ਸ੍ਰੀਨਗਰ ਦੇ ਸ਼ਾਲਤੇਂਗ ਹਲਕੇ ’ਚ ਵੀ ਰੈਲੀ ਕਰਨਗੇ। ਇੱਥੇ ਉਹ ਕਾਂਗਰਸ ਦੇ ਸੂਬਾ ਪ੍ਰਧਾਨ ਤਾਰਿਕ ਹਮੀਦ ਕਾਰਾ ਲਈ ਸਮਰਥਨ ਮੰਗਣਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪ੍ਰਚਾਰ ਅੱਜ ਹੀ ਖ਼ਤਮ ਹੋ ਰਿਹਾ ਹੈ ਤੇ 25 ਸਤੰਬਰ ਨੂੰ 26 ਸੀਟਾਂ ਲਈ ਵੋਟਿੰਗ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ