JALANDHAR WEATHER

ਸੋਢਲ ਨਗਰ ਵਿਖੇ ਗੋਲੀ ਚਲਾਉਣ ਵਾਲੇ 3 ਦੋਸ਼ੀ ਗਿ੍ਫ਼ਤਾਰ

ਜਲੰਧਰ, 23 ਸਤੰਬਰ- ਮਕਸੂਦਾਂ ਵਿਖੇ ਨੈਟ ਪੱਲਸ ਦੇ ਕਰਮਚਾਰੀ ਸੰਨੀ ਨੂੰ ਰੋਕ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਦਾ ਹੱਥ ਕੱਟਣ ਅਤੇ ਮੋਬਾਇਲ ਖੋਹ ਲੈਣ ਦੇ ਮਾਮਲੇ ਵਿਚ ਪੁਲਿਸ ਨੇ 2 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਫ਼ਤਾਰ ਕੀਤੇ ਗਏ ਦੋਨੋਂ ਦੋਸ਼ੀ ਭਰਾ ਹਨ ਤੇ ਉਨ੍ਹਾਂ ਦੀ ਪਛਾਣ ਵਰੁਣ ੱਤੇ ਬਿੰਨੀ ਪੁੱਤਰ ਸੋਨੂੰ ਪਾਲ ਨਿਵਾਸੀ ਮਾਡਲ ਹਾਊਸ ਵਜੋਂ ਹੋਈ ਹੈ। ਦੋਸ਼ੀਆਂ ਦੇ ਖ਼ਿਲਾਫ਼ ਥਾਣ 1 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਖਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਤੇ ਪੁਲਿਸ ਨੇ ਉਨ੍ਹਾਂ ਪਾਸੋਂ ਇਕ ਫੋਨ ਵੀ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਤੀਜੇ ਦੋਸ਼ੀ ਅੰਕਿਤ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਇਸ ਤਰ੍ਹਾਂ ਹੀ ਪੁਲਿਸ ਨੇ ਸੋਢਲ ਨਗਰ ਵਿਚ ਗੋਲੀ ਚਲਾਉਣ ਦੇ ਮਾਮਲੇ ਵਿਚ ਵੀ 3 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਮਹੇਸ਼ ਉਰਫ਼ ਮੋਹਿਤ ਪੁੱਤਰ ਵਿਨੋਦ ਕੁਮਾਰ, ਦਿਵਿਅਮ ਬੱਬਰ ਉਰਫ਼ ਗੰਜਾ ਪੁੱਤਰ ਸਤਿੰਦਰ ਕੁਮਾਰ ਅਤੇ ਰਿੱਦਮ ਉਰਫ਼ ਕੁਕੂ ਪੁੱਤਰ ਗੌਤਮ ਵਾਸੀ ਸੋਢਲ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਦੇਸੀ ਪਿਸਟਲ, ਮੈਗਜ਼ੀਨ, 4 ਜ਼ਿੰਦਾ ਰੌਂਦ ਤੇ ਇਕ ਚਾਕੂ ਬਰਾਮਦ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ