JALANDHAR WEATHER

ਇੰਡੀਅਨ ਫ਼ਰਮਾਰਜ਼ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)- ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਵਲੋਂ ਪੰਜਾਬ ਕਮੇਟੀ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਬਲਦੇਵ ਸਿੰਘ ਦਮਹੇੜੀ ਨੂੰ ਕਿਸਾਨ ਜਥੇਬੰਦੀ ਦਾ ਕੌਮੀ ਮੁੱਖ ਬੁਲਾਰਾ, ਹਰਿੰਦਰ ਸਿੰਘ ਨੰਡਾਆਲੀ ਨੂੰ ਪੰਜਾਬ ਪ੍ਰਧਾਨ, ਸੇਵਾ ਸਿੰਘ ਪਨੋਦੀਆ, ਸੂਬਾ ਮੀਤ ਪ੍ਰਧਾਨਾਂ ਵਿਚ ਗੁਰਦੇਵ ਸਿੰਘ ਸੰਗਾਲਾ, ਕੁਲਦੀਪ ਸਿੰਘ ਫਤਿਆਬਾਦ, ਜਸਕਰਨ ਸਿੰਘ ਸੇਖੋਂ, ਸਤਨਾਮ ਸਿੰਘ ਸੰਧੂ ਨਿਯੁਕਤ ਕੀਤੇ ਗਏ ਹਨ। ਗੁਰਮੇਲ ਸਿੰਘ ਬੋਸਰ ਨੂੰ ਪੰਜਾਬ ਦਾ ਸਕੱਤਰ ਜਨਰਲ ਅਤੇ ਹਰਦੇਵ ਸਿੰਘ ਗਿੱਲ ਨੂੰ ਸੂਬਾ ਜਨਰਲ ਸੈਕਟਰੀ, ਬਲਿਹਾਰ ਸਿੰਘ ਰੁੜਕੀ ਸੂਬਾ ਵਿੱਤ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਤੇ ਇੰਡੀਅਨ ਫ਼ਾਰਮਰਜ਼ ਐਸੋਸੀਏਸ਼ਨ ਦੇ ਸਲਾਹਕਾਰ ਵਜੋਂ ਸੁਖਜਿੰਦਰ ਸਿੰਘ ਕਾਕਾ ਨੂੰ ਨਾਮਜ਼ਦ ਕੀਤਾ ਅਤੇ ਦਲਜੀਤ ਸਿੰਘ ਸੰਧੂ ਨੂੰ ਪ੍ਰੈਸ ਸਕੱਤਰ ਦੀ ਸੇਵਾ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ