JALANDHAR WEATHER

ਵਿਅਕਤੀ ਦੀ ਖਾਲ ’ਚੋਂ ਮਿਲੀ ਲਾਸ਼

ਰਾਮਾ ਮੰਡੀ, 23 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਅੱਜ ਪਿੰਡ ਫੁੱਲੋ ਤੋਂ ਗਿਆਨਾ ਨੂੰ ਜਾਂਦੇ ਖਾਲ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ’ਤੇ ਤੁਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਰਿੰਕਾ ਮਿਸਤਰੀ, ਕਾਲਾ ਬੰਗੀ, ਐਬੂਲੈਂਸ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਲਾਸ਼ ਨੂੰ ਰਾਮਾ ਪੁਲਿਸ ਦੀ ਹਾਜ਼ਰੀ ਵਿਚ ਖਾਲ ਵਿਚੋਂ ਬਾਹਰ ਕੱਢਿਆ ਗਿਆ। ਉਸ ਵਿਅਕਤੀ ਦੇ ਕਾਲੇ ਰੰਗ ਦੀ ਪੈਂਟ ਅਤੇ ਕਰੀਮ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਸੱਜੀ ਬਾਂਹ ਤੇ ਬੀ. ਐਸ. ਦਾ ਟੈਟੂ ਅਤੇ ਖੱਬੇ ਮੋਢੇ ’ਤੇ ਬਿੱਛੂ ਦਾ ਟੈਟੂ ਬਣਿਆ ਹੋਇਆ ਹੈ, ਜਿਸ ਦੀ ਉਮਰ 30-35 ਸਾਲ ਦੀ ਲੱਗ ਰਹੀ ਹੈ, ਪਰ ਚਿਹਰਾ ਜ਼ਿਆਦਾ ਖਰਾਬ ਹੋਣ ਕਾਰਨ ਪਛਾਣ ਨਹੀਂ ਹੋ ਸਕੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੀ ਐਂਬੁਲੈਂਸ ਰਾਹੀਂ 72 ਘੰਟਿਆ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਖੇ ਮੋਰਚਰੀ ਵਿਚ ਰੱਖ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ