JALANDHAR WEATHER

ਆਸਕਰ ਅਵਾਰਡ ’ਚ ਜਾਵੇਗੀ ਆਮਿਰ ਖ਼ਾਨ ਦੀ ਫ਼ਿਲਮ ‘ਲਾਪਤਾ ਲੇਡੀਜ਼’

ਮੁੰਬਈ, 23 ਸਤੰਬਰ- ਆਸਕਰ 2025 ਵਿਚ ਫ਼ਿਲਮ ‘ਲਾਪਤਾ ਲੇਡੀਜ਼’ ਨੂੰ ਭਾਰਤ ਵਲੋਂ ਅਧਿਕਾਰਤ ਐਂਟਰੀ ਮਿਲੀ ਹੈ। ਫ਼ਿਲਮ ਨੂੰ ਵਿਦੇਸ਼ੀ ਫ਼ਿਲਮ ਕੈਟੇਗਰੀ ਵਿਚ ਭੇਜਿਆ ਗਿਆ ਹੈ। ਆਮਿਰ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਕਿਰਨ ਰਾਓ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਫ਼ੈਡਰੇਸ਼ਨ ਆਫ਼ ਇੰਡੀਆ ਚੋਣ ਕਮੇਟੀ ਦੇ ਚੇਅਰਮੈਨ ਜਾਹਨੂ ਬਰੂਆ ਨੇ ਅੱਜ ਇਸ ਸੰਬੰਧੀ ਘੋਸ਼ਣਾ ਕੀਤੀ। ਉਨ੍ਹਾਂ ਦੱਸਿਆ ਕਿ ਵਿੱਕੀ ਕੌਸ਼ਲ ਦੀ ਸੈਮ ਬਹਾਦੁਰ, ਰਣਬੀਰ ਕਪੂਰ ਦੀ ਐਨੀਮਲ ਅਤੇ ਕਾਰਤਿਕ ਆਰੀਅਨ ਦੀ ਚੰਦੂ ਚੈਂਪੀਅਨ ਸਮੇਤ 29 ਫ਼ਿਲਮਾਂ ਇਸ ਦੌੜ ਵਿਚ ਸਨ, ਜਿਸ ਵਿਚੋਂ ‘ਲਾਪਤਾ ਲੇਡੀਜ਼’ ਨੂੰ ਚੁਣਿਆ ਗਿਆ। 97ਵੇਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ 2025 ਨੂੰ ਕੀਤਾ ਜਾਵੇਗਾ ਅਤੇ ਆਸਕਰ ਅਵਾਰਡ ਸਮਾਰੋਹ 2 ਮਾਰਚ, 2025 ਨੂੰ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ