ਜੰਡਿਆਲਾ ਗੁਰੂ ਪੁਲਿਸ ਵਲੋਂ ਵੱਖ-ਵੱਖ ਕੇਸਾਂ 'ਚ ਲੋੜੀਂਦੇ 10 ਗ੍ਰਿਫਤਾਰ
ਜੰਡਿਆਲਾ ਗੁਰੂ, 10 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਵੱਖ-ਵੱਖ ਕੇਸਾਂ ਵਿਚ ਲੋੜੀਂਦੇ 10 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਰਮਨਜੀਤ ਸਿੰਘ ਵਾਸੀ ਬੰਡਾਲਾ, ਅਰਜਨ ਸਿੰਘ ਵਾਸੀ ਚਾਟੀ ਵਿੰਡ, ਸੁਰਜੀਤ ਸਿੰਘ ਵਾਸੀ ਚਾਟੀ ਵਿੰਡ, ਅਮਨਜੀਤ ਸਿੰਘ ਉਰਫ ਮੋਟਾ ਵਾਸੀ ਬੰਡਾਲਾ ਨੇ ਦੋ ਦਿਨ ਪਹਿਲਾਂ ਹੀ ਨੰਗਲ ਗੁਰੂ ਵਿਖੇ ਗੋਲੀ ਚਲਾਈ ਸੀ, ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।