ਲੋਕਾਂ ਨੇ ਵਿਕਾਸ ਦੇ ਕੰਮਾਂ ਨੂੰ ਫਤਵਾ ਦਿੱਤਾ - ਡਾ. ਚਰਨਜੀਤ ਸਿੰਘ ਚੰਨੀ
ਖਰੜ (ਮੋਹਾਲੀ), 21 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਕਸਬੇ ਦੇ ਪਿੰਡ ਅਤੇ ਹਲਕਾ ਚਮਕੌਰ ਸਾਹਿਬ ਅਧੀਨ ਆਉਂਦੇ ਪਹਿਲੀ ਵਾਰ ਘੜੂੰਆਂ ਦੀ ਨਵੀਂ ਬਣੀ ਨਗਰ ਪੰਚਾਇਤ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਨਗਰ ਪੰਚਾਇਤ ਉਤੇ ਕਬਜ਼ਾ ਕੀਤਾ ਹੈ। ਇਸ ਮੌਕੇ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਹਲਕੇ ਵਿਚ ਉਨ੍ਹਾਂ ਵਲੋਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਆਪ ਦੇ ਉਮੀਦਵਾਰਾਂ ਨੂੰ ਜਿਤਾ ਕੇ ਉਨ੍ਹਾਂ ਨੂੰ ਫਤਵਾ ਦਿੱਤਾ ਹੈ। ਇਸ ਮੌਕੇ ਚੰਨੀ ਦੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਮਨਦੀਪ ਕੌਰ, ਵਾਰਡ ਨੰਬਰ 2 ਤੋਂ ਅੰਮ੍ਰਿਤਪਾਲ ਸਿੰਘ, ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 4 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ 5 ਤੋਂ ਰਿਆ, ਵਾਰਡ ਨੰਬਰ 6 ਤੋਂ ਮਨਪ੍ਰੀਤ ਸਿੰਘ, ਵਾਰਡ ਨੰਬਰ 7 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 8 ਤੋਂ ਨਰਿੰਦਰ ਸਿੰਘ ਅਤੇ ਵਾਰਡ ਨੰਬਰ 9 ਤੋਂ ਸੁਖਜੀਤ ਕੌਰ, ਵਾਰਡ ਨੰਬਰ 10 ਤੋਂ ਗਗਨਦੀਪ ਸਿੰਘ ਆਜ਼ਾਦ, ਵਾਰਡ ਨੰਬਰ 11 ਤੋਂ ਇੰਦਰਜੀਤ ਸਿੰਘ ਜੇਤੂ ਰਹੇ। ਇਸ ਮੌਕੇ ਉਨ੍ਹਾਂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।