ਪੀ.ਐਮ. ਮੋਦੀ ਵਲੋਂ ਕੁਵੈਤ 'ਚ ਗਲਫ ਸਪਿਕ ਲੇਬਰ ਕੈਂਪ ਦਾ ਦੌਰਾ
ਕੁਵੈਤ, 21 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਵਿਚ ਗਲਫ ਸਪਿਕ ਲੇਬਰ ਕੈਂਪ ਦਾ ਦੌਰਾ ਕੀਤਾ ਅਤੇ ਭਾਰਤੀ ਕਾਮਿਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਕੁਵੈਤ ਰਾਜ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਸੱਦੇ 'ਤੇ ਕੁਵੈਤ ਦੇ 2 ਦਿਨਾ ਦੌਰੇ 'ਤੇ ਹਨ। 43 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ।