ਨਗਰ ਪੰਚਾਇਤ ਸਰਦੂਲਗੜ੍ਹ ਚੋਣਾਂ ਚ ਆਪ ਦਾ ਚੱਲਿਆ ਝਾੜੂ
ਸਰਦੂਲਗੜ੍ਹ , 21 ਦਸੰਬਰ (ਜੀ ਐਮ ਅਰੋੜਾ)-ਅੱਜ ਨਗਰ ਪੰਚਾਇਤ ਸਰਦੂਲਗੜ੍ਹ ਦੀਆਂ 15 ਵਾਰਡਾਂ ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 10 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ 4 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਤੇ 1 ਵਾਰਡ ਵਿਚ ਕਾਂਗਰਸ ਨੇ ਜਿੱਤ ਪ੍ਰਾਪਤ ਕਰ ਲਈ । ਜਦੋਂ ਕਿ ਅਕਾਲੀ ਦਲ ਅਤੇ ਭਾਜਪਾ 15 ਵਾਰਡਾਂ ਵਿਚ ਵੀ ਕਿਸੇ ਵੀ ਵਾਰਡ ਵਿਚੋਂ ਜਿੱਤ ਪ੍ਰਾਪਤ ਨਹੀਂ ਕਰ ਸਕੀ। ਜਿੱਤੇ ਹੋਏ ਆਮ ਆਦਮੀ ਦੇ ਉਮੀਦਵਾਰਾਂ ਵਿਚ ਵਾਰਡ ਨੰਬਰ 2 ਤੋਂ ਕ੍ਰਿਸ਼ਨ ਕੁਮਾਰ ਜੇਤੂ ਰਹੇ ਜਦੋਂ ਕਿ ਵਾਰਡ ਨੰਬਰ 9 ਵਿਚ ਵੀਨਾ ਰਾਣੀ ਪਤਨੀ ਪ੍ਰੇਮ ਕੁਮਾਰ ਗਰਗ ਜੇਤੂ ਰਹੇ ।ਵਾਰਡ ਨੰਬਰ 1 ਵਿਚ ਮਲਕੀਤ ਕੌਰ ਜੇਤੂ ਰਹੇ ,ਵਾਰਡ ਨੰਬਰ 3 ਵਿਚ ਸੀਮਾ ਜੇਤੂ ਰਹੀ ,ਵਾਰਡ ਨੰਬਰ 4 ਵਿਚੋਂ ਵਿਰਸਾ ਸਿੰਘ ਜੇਤੂ ਰਹੇ ,ਵਾਰਡ ਨੰਬਰ 6 ਵਿਚ ਰੇਸ਼ਮ ਲਾਲ , ਵਾਰਡ ਨੰਬਰ 11 ਵਿਚ ਸੁਖਬੀਰ ਕੌਰ ,ਵਾਰਡ ਨੰਬਰ 12 ਵਿਚੋਂ ਨਵਿੰਦਰ ਸਿੰਘ ਤੇ ਵਾਰਡ ਨੰਬਰ 14 ਵਿਚੋਂ ਸੁਖਜੀਤ ਸਿੰਘ ਬੱਬਰ, ਵਾਰਡ ਨੰਬਰ 15 ਵਿਚੋਂ ਸੁਖਵਿੰਦਰ ਸਿੰਘ ਜੇਤੂ ਰਹੇ । ਆਜ਼ਾਦ ਉਮੀਦਵਾਰ ਜਿੱਤਣ ਵਾਲਿਆਂ ਵਿਚ ਵਾਰਡ ਨੰਬਰ 7 ਵਿਚ ਚਰਨਜੀਤ ਕੌਰ ਪਤਨੀ ਅਵਤਾਰ ਸਿੰਘ, ਵਾਰਡ ਨੰਬਰ 5 ਵਿਚ ਵੀਨੂ ਰਾਣੀ ,ਵਾਰਡ ਨੰਬਰ 8 ਵਿਚ ਜਗਸੀਰ ਸਿੰਘ ਜੱਗੀ ਜੱਫਾ ,ਵਾਰਡ ਨੰਬਰ 13 ਵਿਚ ਕਿਰਨ ਰਾਣੀ ਪਤਨੀ ਸਵਰਗੀ ਚੌਧਰੀ ਪਵਨ ਕੁਮਾਰ ਨੇ ਜਿੱਤ ਪ੍ਰਾਪਤ ਕੀਤੀ ।ਜਦੋਂ ਕਿ ਵਾਰਡ ਨੰਬਰ 10 ਵਿਚ ਕਾਂਗਰਸ ਦੇ ਸੁਖਵਿੰਦਰ ਸਿੰਘ ਨਾਹਰਾ ਜੇਤੂ ਰਹੇ ।ਦੱਸਣ ਯੋਗ ਹੈ ਕਿ ਸ਼ਹਿਰ ਦੇ 15 ਵਾਰਡਾਂ ਵਿਚ ਕਿਸੇ ਵੀ ਵਾਰਡ ਵਿਚੋਂ ਅਕਾਲੀ ਦਲ ਅਤੇ ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ।