ਬਾਬਾ ਬਕਾਲਾ ਸਾਹਿਬ ਵਿਖੇ ਪੰਚਾਇਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ
ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ ) ,21 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਵਾਰ ਹੋਂਦ ਵਿਚ ਆਈ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਲਈ ਅੱਜ ਹੋਈਆਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 7, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਇਕ ਸੀਟ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਦਕਿ ਆਪ ਦੇ ਦੋ ਉਮੀਦਵਾਰ ਵਾਰਡ ਨੰ: 5 ਅਤੇ ਵਾਰਡ ਨੰ: 12 ਤੋਂ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਹਨ । ਆਏ ਚੋਣ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰ: 4 ਤੋਂ ਬੀਬੀ ਰਮਨਦੀਪ ਕੌਰ ਰੰਧਾਵਾ ,ਵਾਰਡ ਨੰ: 7 ਤੋਂ ਬੀਬੀ ਸਰਬਜੀਤ ਕੌਰ ਅਤੇ ਵਾਰਡ ਨੰ: 10 ਤੋਂ ਬੀਬੀ ਰਣਜੀਤ ਕੌਰ ਜੇਤੂ ਰਹੇ ਹਨ । ਜਦਕਿ ਆਮ ਆਦਮੀ ਪਾਰਟੀ ਦੇ ਵਾਰਡ ਨੰ: 1 ਤੋਂ ਬੀਬੀ ਸੁਖਵਿੰਦਰ ਕੌਰ , ਵਾਰਡ ਨੰ: 2 ਤੋਂ ਜੈਮਲ ਸਿੰਘ ਭੁੱਲਰ , ਵਾਰਡ ਨੰ: 3 ਤੋਂ ਬੀਬੀ ਗੁਰਮੀਤ ਕੌਰ , ਵਾਰਡ ਨੰ: 6 ਤੋਂ ਸ: ਗੁਰਮੀਤ ਸਿੰਘ ਪਨੇਸਰ , ਵਾਰਡ ਨੰ: 8 ਤੋਂ ਮਨਿੰਦਰ ਸਿੰਘ ਸੋਨੀ, ਵਾਰਡ ਨੰ: 11 ਤੋਂ ਰਵੀ ਸਿੰਘ, ਵਾਰਡ ਨੰ: 13 ਤੋਂ ਬੀਬੀ ਰਣਜੀਤ ਕੌਰ ਜੇਤੂ ਰਹੇ ਹਨ । ਜਦਕਿ ਵਿਕਾਸ ਵੈਲਫੇਅਰ ਕਮੇਟੀ ਵਲੋਂ ਵਾਰਡ ਨੰ: 9 ਤੋਂ ਇਕਲੌਤੀ ਉਮੀਦਵਾਰ ਬੀਬੀਬਲਜੀਤ ਕੌਰ ਚੋਣ ਜਿੱਤੇ ਹਨ, ਜਦਕਿ ਕਾਂਗਰਸ ਪਾਰਟੀ ਦੇ ਖਾਤੇ ਇਕ ਵੀ ਸੀਟ ਨਹੀਂ ਆਈ ।