ਪੀ.ਐਮ. ਮੋਦੀ ਕੱਲ 109 ਉੱਚ ਉਪਜ ਵਾਲੀਆਂ ਜਲਵਾਯੂ ਅਨੁਕੂਲ ਤੇ ਬਾਇਓਫੋਰਟੀਫਾਈਡ ਕਿਸਮਾਂ ਕਰਨਗੇ ਰਿਲੀਜ਼
ਨਵੀਂ ਦਿੱਲੀ, 10 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਭਾਰਤ ਐਗਰੀਕਲਚਰਲ ਰਿਸਰਚ ਇੰਸਟੀਚਿਊਟ, ਦਿੱਲੀ ਵਿਖੇ ਫਸਲਾਂ ਦੀਆਂ 109 ਉੱਚ ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਬਾਇਓਫੋਰਟੀਫਾਈਡ ਕਿਸਮਾਂ ਨੂੰ ਰਿਲੀਜ਼ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ 61 ਫ਼ਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ, ਜਿਸ ਵਿਚ 34 ਖੇਤ ਫ਼ਸਲਾਂ ਅਤੇ 27 ਬਾਗਬਾਨੀ ਫ਼ਸਲਾਂ ਸ਼ਾਮਿਲ ਹੋਣਗੀਆਂ। ਖੇਤਾਂ ਦੀਆਂ ਫ਼ਸਲਾਂ ਵਿਚੋਂ ਬਾਜਰੇ, ਚਾਰੇ ਦੀਆਂ ਫ਼ਸਲਾਂ, ਤੇਲ ਬੀਜ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵੀ ਫ਼ਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਜਾਣਗੇ। ਬਾਗਬਾਨੀ ਫਸਲਾਂ ਵਿਚ ਫਲਾਂ ਦੀਆਂ ਵੱਖ-ਵੱਖ ਕਿਸਮਾਂ, ਸਬਜ਼ੀਆਂ ਦੀਆਂ ਫਸਲਾਂ, ਪੌਦਿਆਂ ਦੀਆਂ ਫਸਲਾਂ, ਕੰਦ ਫਸਲਾਂ, ਮਸਾਲੇ, ਫੁੱਲ ਅਤੇ ਔਸ਼ਧੀ ਫਸਲਾਂ ਜਾਰੀ ਕੀਤੀਆਂ ਜਾਣਗੀਆਂ।