ਸਰਕਾਰ ਸਪੀਕਰ ਦੀਆਂ ਸ਼ਕਤੀਆਂ ਨੂੰ ਘਟਾਉਣ ਦੀ ਕਰ ਰਹੀ ਹੈ ਤਿਆਰੀ- ਅਖਿਲੇਸ਼ ਯਾਦਵ
ਨਵੀਂ ਦਿੱਲੀ, 8 ਅਗਸਤ- ਵਕਫ਼ (ਸੋਧ) ਬਿੱਲ ਦਾ ਵਿਰੋਧ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਲੋਕ ਸਭਾ ਦੇ ਸਪੀਕਰ ਦੀਆਂ ਸ਼ਕਤੀਆਂ ਨੂੰ ਵੀ ਘਟਾਉਣ ਦੀ ਤਿਆਰੀ ਕਰ ਰਹੀ ਹੈ। ਸਾਨੂੰ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਤੁਹਾਡੇ ਲਈ ਲੜਨਾ ਪਵੇਗਾ। ਇਸ ’ਤੇ ਅਮਿਤ ਸ਼ਾਹ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਸੀਟ ਦਾ ਅਪਮਾਨ ਕਰ ਰਹੇ ਹਨ। ਸੀਟ ਦੇ ਅਧਿਕਾਰ ਸਦਨ ਦੇ ਅਧਿਕਾਰ ਹਨ। ਇਸ ਤੋਂ ਬਾਅਦ ਓਮ ਬਿਰਲਾ ਨੇ ਸਦਨ ਦੇ ਮੈਂਬਰਾਂ ਨੂੰ ਆਸਨ ’ਤੇ ਟਿੱਪਣੀ ਨਾ ਕਰਨ ਦੀ ਅਪੀਲ ਕੀਤੀ।