21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੇ ਦੀ ਪੱਥਰੀ ਦੀਆਂ ਤਕਲੀਫ਼ਾਂ ਨੂੰ ਵਧਾ ਸਕਦਾ ਹੈ ਸੋਇਆਬੀਨ

ਅਜੀਤ ਡੈਸਕ 02-01-2026

ਅਮਰੀਕਾ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸੋਇਆਬੀਨ ਦੇ ਇਕ ਦਰਜਨ ਤੋਂ ਵੀ ਵਧੇਰੇ ਪ੍ਰਜਾਤੀਆਂ 'ਤੇ ਆਕਸੇਲੇਟ ਦਾ ਪਤਾ ਲਗਾਉਣ ਲਈ ਖੋਜ ਕੀਤੀ ਗਈ ਜੋ ਗੁਰਦੇ ਦੀ ਪੱਥਰੀ ਪੈਦਾ ਕਰਨ ਲਈ ਮੁੱਖ ਰੂਪ ਵਿਚ ਜ਼ਿੰਮੇਵਾਰ ਹੁੰਦੀ ਹੈ। ਵਿਗਿਆਨੀਆਂ ਅਨੁਸਾਰ ਸੋਇਆ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਗੁਰਦੇ ਦੀ ਪੱਥਰੀ ਦੇ ਮਰੀਜ਼ਾਂ ਦੀ ਤਕਲੀਫ਼ ਵਧਾ ਸਕਦੀ ਹੈ।
ਇਕ ਖੋਜ ਅਨੁਸਾਰ ਸੋਇਆਬੀਨ ਜਾਂ ਇਸ ਤੋਂ ਬਣੇ ਕਿਸੇ ਵੀ ਪਦਾਰਥ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਦਾ ਸਿੱਧਾ ਸੰਬੰਧ ਪੱਥਰੀ ਨਾਲ ਹੁੰਦਾ ਹੈ। ਵਿਗਿਆਨੀਆਂ ਨੇ ਸੋਇਆਬੀਨ ਦੇ 13 ਪਦਾਰਥਾਂ ਨੂੰ ਵੀ ਆਪਣੇ ਅਧਿਐਨ ਦੇ ਅੰਦਰ ਸ਼ਾਮਿਲ ਕੀਤਾ। ਉਂਝ ਹਾਲੇ ਇਹ ਤੱਥ ਪੂਰੀ ਤਰ੍ਹਾਂ ਸਾਬਿਤ ਨਹੀਂ ਹੋਇਆ ਤੇ ਖੋਜ ਜਾਰੀ ਹੈ।

ਪਿਛਲੀ ਖ਼ਬਰ ਕੈਂਸਰ ਤੋਂ ਬਚਣਾ ਹੈ ਤਾਂ ਪਾਣੀ ਪੀਓ ਅਗਲੀ ਖ਼ਬਰ ਗਠੀਏ ਦੇ ਇਲਾਜ ਵਿਚ ਦੇਰੀ ਠੀਕ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।