17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਢਾਕਾ ਹਵਾਈ ਅੱਡੇ ਨੇੜੇ ਦੇਸੀ ਬੰਬ ਧਮਾਕੇ

ਢਾਕਾ, 17 ਨਵੰਬਰ (ਪੀ.ਟੀ.ਆਈ.)-ਬੰਗਲਾਦੇਸ਼ ’ਚ ਸੰਭਾਵਿਤ ਸਿਆਸੀ ਹਿੰਸਾ ਦੀਆਂ ਚਿੰਤਾਵਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ, ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੋ ਦੇਸੀ ਬੰਬ ਫਟਣ ਨਾਲ ਤਿੰਨ ਰਾਹਗੀਰ ...

ਅਜੀਤ ਡੈਸਕ 17-11-2026

ਢਾਕਾ, 17 ਨਵੰਬਰ (ਪੀ.ਟੀ.ਆਈ.)-ਬੰਗਲਾਦੇਸ਼ ’ਚ ਸੰਭਾਵਿਤ ਸਿਆਸੀ ਹਿੰਸਾ ਦੀਆਂ ਚਿੰਤਾਵਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ, ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੋ ਦੇਸੀ ਬੰਬ ਫਟਣ ਨਾਲ ਤਿੰਨ ਰਾਹਗੀਰ ਜ਼ਖ਼ਮੀ ਹੋ ਗਏ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ।

ਪੁਲਿਸ ਦੇ ਹਵਾਲੇ ਨਾਲ ਅਖ਼ਬਾਰ ਨੇ ਦੱਸਿਆ ਕਿ ਇਕ ਬੰਬ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰੀ ਗੇਟ ਨੇੜੇ ਫਟਿਆ, ਜਦਕਿ ਦੂਜਾ ਬੰਬ ਹਵਾਈ ਅੱਡੇ ਨੇੜੇ ਜਸੀਮੁੱਦੀਨ ਇਲਾਕੇ ’ਚ ਫਲਾਈਓਵਰ ਦੇ ਸੰਪਰਕ ਮਾਰਗਾਂ ਕੋਲ ਫਟਿਆ।

ਇਹ ਧਮਾਕੇ ਅਜਿਹੇ ਸਮੇਂ ਹੋਏ ਹਨ ਜਦੋਂ ਬੰਗਲਾਦੇਸ਼ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਲੇ ਮਹੀਨੇ ਹੋਣ ਵਾਲੀ ਸੰਭਾਵਿਤ ਵਾਪਸੀ ਨੂੰ ਲੈ ਕੇ ਤਣਾਅ ਵਧ ਗਿਆ ਹੈ। ਅਗਸਤ 2024 ’ਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਦਰੋਹ ਦੌਰਾਨ ਆਪਣੀ ਸਰਕਾਰ ਡਿੱਗਣ ਤੋਂ ਬਾਅਦ, ਸ਼ੇਖ ਹਸੀਨਾ ਦੇਸ਼ ਛੱਡ ਕੇ ਭਾਰਤ ਆ ਗਈ ਸੀ ਅਤੇ ਉਦੋਂ ਤੋਂ ਹੀ ਇਥੇ ਰਹਿ ਰਹੀ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਧਮਾਕਿਆਂ ਦਾ ਸ਼ੇਖ ਹਸੀਨਾ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਹਵਾਈ ਅੱਡਾ ਥਾਣੇ ਦੇ ਇੰਚਾਰਜ ਅਧਿਕਾਰੀ ਕਮਰੁਲ ਇਸਲਾਮ ਤਾਲੁਕਦਾਰ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਦੋ ਬੰਬ ਚਲਾਏ, ਜਿਸ ਕਾਰਨ ਤਿੰਨ ਰਾਹਗੀਰ ਮਾਮੂਲੀ ਜ਼ਖ਼ਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਬੰਬ ਇਕ ਫਲਾਈਓਵਰ ਤੋਂ ਸੁੱਟੇ ਗਏ ਸਨ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

ਪਿਛਲੀ ਖ਼ਬਰ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਜਾ ਰਹੀਆਂ ਹਨ ਜਾਨਾਂ-ਸੁਪਰੀਮ ਕੋਰਟ ਅਗਲੀ ਖ਼ਬਰ ਗਾਜ਼ਾ ਵਿਚ ਮਨੁੱਖੀ ਸੰਕਟ ਹੋਇਆ ਹੋਰ ਗੰਭੀਰ, 17 ਲੱਖ ਤੋਂ ਵੱਧ ਲੋਕ ਬੇਘਰ