17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦਿਲਜੀਤ ਦੋਸਾਂਝ ਨੇ ਗਿਰ ਨੈਸ਼ਨਲ ਪਾਰਕ ’ਚ ਮਾਣਿਆ ਜੰਗਲੀ ਜੀਵਾਂ ਦਾ ਨਜ਼ਾਰਾ, ਸ਼ੇਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਦੇਖ ਹੋਏ ਖੁਸ਼

ਗੁਜਰਾਤ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਗਿਰ ਨੈਸ਼ਨਲ ਪਾਰਕ ਦੀ ਵਾਈਲਡਲਾਈਫ ਸਫਾਰੀ ਯਾਤਰਾ ਨੂੰ ਲੈ ਕੇ ਚਰਚਾ ਵਿਚ ਹਨ। ਉਨ੍ਹਾਂ ਨੇ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਦਾ ਦੌਰਾ ਕਰਦਿਆਂ ਕੁਦਰਤ ਅਤੇ ਜੰਗਲੀ ਜੀਵਾਂ ਦੇ ਨੇੜੇ ਰਹਿਣ ਦਾ ਅਨੋਖਾ ਅਨੁਭਵ ਮਾਣਿਆ। ਇਸ ਦੌਰੇ ਦੀਆਂ ਕਈ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ....

ਅਜੀਤ ਡੈਸਕ 17-11-2026
ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਫਾਰੀ ਦੀਆਂ ਵੀਡੀਓਜ਼, ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਜੰਗਲ ਦੀ ਸੈਰ ਕਰਦੇ ਆਏ ਨਜ਼ਰ

ਗੁਜਰਾਤ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਗਿਰ ਨੈਸ਼ਨਲ ਪਾਰਕ ਦੀ ਵਾਈਲਡਲਾਈਫ ਸਫਾਰੀ ਯਾਤਰਾ ਨੂੰ ਲੈ ਕੇ ਚਰਚਾ ਵਿਚ ਹਨ। ਉਨ੍ਹਾਂ ਨੇ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਦਾ ਦੌਰਾ ਕਰਦਿਆਂ ਕੁਦਰਤ ਅਤੇ ਜੰਗਲੀ ਜੀਵਾਂ ਦੇ ਨੇੜੇ ਰਹਿਣ ਦਾ ਅਨੋਖਾ ਅਨੁਭਵ ਮਾਣਿਆ। ਇਸ ਦੌਰੇ ਦੀਆਂ ਕਈ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਵਿਚ ਦਿਲਜੀਤ ਆਪਣੀ ਟੀਮ ਨਾਲ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਜੰਗਲ ਦੀ ਸੈਰ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸ਼ੇਰਾਂ, ਸ਼ੇਰਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਦਿਲਜੀਤ ਆਪਣੇ ਕੈਮਰੇ ਵਿਚ ਜੰਗਲੀ ਜੀਵਾਂ ਦੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਕੈਦ ਕਰਦੇ ਵੀ ਨਜ਼ਰ ਆਏ।

ਜ਼ਿਕਰਯੋਗ ਹੈ ਕਿ ਗਿਰ ਨੈਸ਼ਨਲ ਪਾਰਕ ਦੀ ਸਥਾਪਨਾ 1965 ਵਿਚ ਕੀਤੀ ਗਈ ਸੀ। ਇਹ ਏਸ਼ੀਆਈ ਸ਼ੇਰਾਂ ਦਾ ਦੁਨੀਆ ਵਿਚ ਇਕਲੌਤਾ ਕੁਦਰਤੀ ਨਿਵਾਸ ਸਥਾਨ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ਵਿਚ ਸੈਲਾਨੀ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਵਿਚ ਦੇਖਣ ਲਈ ਪਹੁੰਚਦੇ ਹਨ।

ਦਿਲਜੀਤ ਦੀ ਇਸ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਉਤਸ਼ਾਹਿਤ ਕੀਤਾ ਹੈ। ਇਹ ਦੌਰਾ ਉਨ੍ਹਾਂ ਦੇ ਅਹਿਮਦਾਬਾਦ ਵਿਚ ਹੋਣ ਵਾਲੇ ਆਗਾਮੀ ਸੰਗੀਤ ਸਮਾਗਮ ਦੀਆਂ ਤਿਆਰੀਆਂ ਵਿਚਾਲੇ ਕੁਝ ਸਮਾਂ ਕੁਦਰਤ ਦੀ ਗੋਦ ਵਿਚ ਬਿਤਾਉਣ ਦਾ ਮੌਕਾ ਵੀ ਬਣਿਆ। 

ਅਗਲੀ ਖ਼ਬਰ ਕਪੂਰਥਲਾ ’ਚ ਅਵਾਰਾ ਕੁੱਤਿਆਂ ਦਾ ਆਤੰਕ, ਦੁੱਧ ਲੈਣ ਜਾ ਰਹੇ ਬਜ਼ੁਰਗ ’ਤੇ ਕੀਤਾ ਹਮਲਾ