17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਟ੍ਰੈਵਿਸ ਹੈੱਡ ਦੀ SRH ਤੋਂ ਵਿਦਾਈ ’ਤੇ ਭਾਵੁਕ ਹੋਏ ਅਭਿਸ਼ੇਕ ਸ਼ਰਮਾ, ਸਾਂਝੇਦਾਰੀ ਦੇ ਯਾਦਗਾਰ ਦੌਰ ਦਾ ਹੋਇਆ ਅੰਤ

ਨਵੀਂ ਦਿੱਲੀ- ਆਈ.ਪੀ.ਐਲ 2027 ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (SRH) ਵਲੋਂ ਆਸਟਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਟੀਮ ਤੋਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਉਨ੍ਹਾਂ ਲਈ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਟ੍ਰੈਵਿਸ ਹੈੱਡ ਦੀ ਵਿਦਾਈ ਨਾਲ ...

ਅਜੀਤ ਡੈਸਕ 17-11-2026
ਆਈ.ਪੀ.ਐਲ 2027 ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਆਸਟਰੇਲੀਆਈ ਖਿਡਾਰੀ ਨੂੰ ਕੀਤਾ ਰਿਲੀਜ਼, ‘ਟ੍ਰੈਵਿਸ਼ੇਕ’ ਦੀ ਜੋੜੀ ਹੁਣ ਨਹੀਂ ਆਵੇਗੀ ਨਜ਼ਰ

ਨਵੀਂ ਦਿੱਲੀ- ਆਈ.ਪੀ.ਐਲ 2027 ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (SRH) ਵਲੋਂ ਆਸਟਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਟੀਮ ਤੋਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਉਨ੍ਹਾਂ ਲਈ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਟ੍ਰੈਵਿਸ ਹੈੱਡ ਦੀ ਵਿਦਾਈ ਨਾਲ ਹੈਦਰਾਬਾਦ ਦੀ ਮਸ਼ਹੂਰ ਸਲਾਮੀ ਜੋੜੀ ਦਾ ਅੰਤ ਹੋ ਗਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ‘ਟ੍ਰੈਵਿਸ਼ੇਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਆਈ.ਪੀ.ਐਲ ਵਿਚ ਕਈ ਯਾਦਗਾਰ ਪਾਰੀਆਂ ਖੇਡੀਆਂ। ਦੋਵਾਂ ਦੀ ਸਾਂਝੇਦਾਰੀ ਨੇ ਵਿਰੋਧੀ ਗੇਂਦਬਾਜ਼ਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਅਤੇ ਟੀਮ ਨੂੰ ਕਈ ਵਾਰ ਤੇਜ਼ ਸ਼ੁਰੂਆਤ ਦਿਵਾਈ।

ਖ਼ਾਸ ਤੌਰ ’ਤੇ ਆਈ.ਪੀ.ਐਲ 2024 ਦੌਰਾਨ ਇਸ ਜੋੜੀ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਦੋਵਾਂ ਨੇ ਮਿਲ ਕੇ ਸਨਰਾਈਜ਼ਰਜ਼ ਹੈਦਰਾਬਾਦ ਦੇ ਹਮਲਾਵਰ ਬੱਲੇਬਾਜ਼ੀ ਅੰਦਾਜ਼ ਨੂੰ ਨਵੀਂ ਪਛਾਣ ਦਿੱਤੀ।

ਟ੍ਰੈਵਿਸ ਹੈੱਡ ਦੀ ਰਿਲੀਜ਼ ਤੋਂ ਬਾਅਦ ਅਭਿਸ਼ੇਕ ਸ਼ਰਮਾ ਵਲੋਂ ਦਿੱਤੀ ਗਈ ਭਾਵੁਕ ਸ਼ਰਧਾਂਜਲੀ ਤੋਂ ਸਾਫ਼ ਹੈ ਕਿ ਦੋਵਾਂ ਵਿਚਾਲੇ ਮੈਦਾਨ ਤੋਂ ਬਾਹਰ ਵੀ ਚੰਗੀ ਦੋਸਤੀ ਅਤੇ ਆਪਸੀ ਸਾਂਝ ਰਹੀ ਹੈ। ਹੁਣ ਆਈ.ਪੀ.ਐਲ 2027 ਵਿਚ ਪ੍ਰਸ਼ੰਸਕਾਂ ਨੂੰ ਇਹ ਮਸ਼ਹੂਰ ਓਪਨਿੰਗ ਜੋੜੀ ਇਕੱਠੇ ਖੇਡਦੀ ਨਜ਼ਰ ਨਹੀਂ ਆਵੇਗੀ।

ਅਗਲੀ ਖ਼ਬਰ ਈਰਾਨ ਵਲੋਂ ਬਹਿਰੀਨ ਵਿਚ ਅਮਰੀਕੀ ਟਿਕਾਣੇ ’ਤੇ ਤੀਜਾ ਹਮਲਾ, ਮੱਧ ਪੂਰਬ ਵਿਚ ਤਣਾਅ ਵਧਿਆ