![]()
ਹਰ ਸਾਲ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ | ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ, ਇਸ ਦੀ ਰੋਕਥਾਮ ਅਤੇ ਇਸ ਨਾਲ ਹੋਣ ਵਾਲੀਆਂ ਗੰਭੀਰ ਪੇਚੀਦਗੀਆਂ ਬਾਰੇ ਜਾਗਰੂਕ ਕਰਨਾ ਹੈ |
ਸ਼ੂਗਰ ਅੱਜ ਭਾਰਤ ਵਿਚ ਇਕ ਵੱਡੀ ਸਿਹਤ ਸਮੱਸਿਆ ਬਣ ਚੁੱਕੀ ਹੈ | ਖੂਨ ਵਿਚ ਸ਼ੂਗਰ ਦੀ ਮਾਤਰਾ ਲੰਮੇ ਸਮੇਂ ਤੱਕ ਵਧੀ ਰਹਿਣ ਨਾਲ ਦਿਲ, ਗੁਰਦਿਆਂ, ਨਾੜੀਆਂ ਅਤੇ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |
ਸ਼ੂਗਰ ਨਾਲ ਅੱਖਾਂ ਨੂੰ ਕੀ ਨੁਕਸਾਨ ਹੁੰਦਾ ਹੈ?
ਸ਼ੂਗਰ ਕਾਰਨ ਅੱਖ ਦੇ ਪਰਦੇ (Retina) ਦੀਆਂ ਬਾਰੀਕ ਖੂਨ ਦੀਆਂ ਨਾੜੀਆਂ ਪ੍ਰਭਾਵਿਤ ਹੁੰਦੀਆਂ ਹਨ | ਇਸ ਬਿਮਾਰੀ ਨੂੰ ਡਾਇਬਟੀਕ ਰੈਟੀਨੋਪੈਥੀ (4iabetic Retinopathy) ਕਿਹਾ ਜਾਂਦਾ ਹੈ |
ਸ਼ੁਰੂ ਵਿਚ ਮਰੀਜ਼ ਨੂੰ ਕੋਈ ਤਕਲੀਫ਼ ਨਹੀਂ ਹੁੰਦੀ ਅਤੇ ਨਜ਼ਰ ਵੀ ਠੀਕ ਹੋ ਸਕਦੀ ਹੈ | ਬਾਅਦ ਵਿਚ ਨਜ਼ਰ ਧੁੰਦਲੀ ਹੋਣਾ, ਅੱਖਾਂ ਅੱਗੇ ਕਾਲੇ ਧੱਬੇ ਦਿਸਣਾ, ਪਰਦੇ ਵਿਚ ਖੂਨ ਆਉਣਾ ਜਾਂ ਅਚਾਨਕ ਨਜ਼ਰ ਘਟਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ |
ਸ਼ੂਗਰ ਨਾਲ ਅੱਖ ਦੇ ਪਰਦੇ ਦੇ ਕੇਂਦਰ ਵਿਚ ਸੋਜ (4iabetic Macular 5dema), ਸਮੇਂ ਤੋਂ ਪਹਿਲਾਂ ਮੋਤੀਆਬਿੰਦ (3ataract) ਅਤੇ ਕੁਝ ਕਿਸਮਾਂ ਦੇ ਕਾਲੇ ਮੋਤੀਏ (7laucoma) ਦਾ ਖ਼ਤਰਾ ਵੀ ਵਧ ਸਕਦਾ ਹੈ |
ਬਚਾਅ ਅਤੇ ਇਲਾਜ
ਟਾਈਪ-2 ਸ਼ੂਗਰ ਦਾ ਪਤਾ ਲੱਗਦਿਆਂ ਹੀ ਅੱਖਾਂ ਦੇ ਪਰਦੇ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ | ਆਮ ਤੌਰ 'ਤੇ ਹਰ ਸਾਲ ਜਾਂ ਡਾਕਟਰ ਦੀ ਸਲਾਹ ਅਨੁਸਾਰ ਜਾਂਚ ਜ਼ਰੂਰੀ ਕਰਾਉਣੀ ਹੈ |
ਖੂਨ ਵਿਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕਾਬੂ ਵਿਚ ਰੱਖੋ | ਸੰਤੁਲਿਤ ਖੁਰਾਕ ਖਾਓ, ਨਿਯਮਿਤ ਸੈਰ ਅਤੇ ਕਸਰਤ ਕਰੋ, ਭਾਰ ਕਾਬੂ ਵਿਚ ਰੱਖੋ |
ਅੱਜਕੱਲ੍ਹ ਰੈਟੀਨਾ ਲੇਜ਼ਰ (Retina Laser), ਅੱਖ ਦੇ ਅੰਦਰ ਟੀਕੇ (1nti-V576 9njections) ਅਤੇ ਵਿਟਰੀਓਰੈਟੀਨਲ ਸਰਜਰੀ (Vitreoretinal Surgery) ਨਾਲ ਬਹੁਤ ਸਾਰੇ ਮਰੀਜ਼ਾਂ ਦੀ ਨਜ਼ਰ ਬਚਾਈ ਜਾ ਸਕਦੀ ਹੈ |
ਯਾਦ ਰੱਖੋ: ਨਜ਼ਰ ਠੀਕ ਹੋਣ ਦੇ ਬਾਵਜੂਦ ਅੱਖ ਦਾ ਪਰਦਾ ਖ਼ਰਾਬ ਹੋ ਸਕਦਾ ਹੈ | ਨਜ਼ਰ ਘਟਣ ਦੀ ਉਡੀਕ ਨਾ ਕਰੋ |
ਬਚਾਅ ਕਿਵੇਂ ਕਰੀਏ?
ਸ਼ੂਗਰ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਅਤੇ ਅੱਖਾਂ ਦੀ ਸਮੇਂ ਸਿਰ ਜਾਂਚ ਕਰਵਾਉਣ, ਜਾਗਰੂਕਤਾ ਅਤੇ ਸਹੀ ਸਮੇਂ ਇਲਾਜ ਨਾਲ ਸ਼ੂਗਰ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ |
-0-
ਸ਼ੂਗਰ ਅਤੇ ਅੱਖਾਂ: ਸਮੇਂ ਸਿਰ ਜਾਂਚ ਨਾਲ ਅੰਨ੍ਹੇਪਣ ਤੋਂ ਬਚਾਅ ਸੰਭਵ
ਸ਼ੂਗਰ ਅਤੇ ਅੱਖਾਂ: ਸਮੇਂ ਸਿਰ ਜਾਂਚ ਨਾਲ ਅੰਨ੍ਹੇਪਣ ਤੋਂ ਬਚਾਅ ਸੰਭਵ
ਅਜੀਤ ਡੈਸਕ
13-11-2026