ਕਈ ਲੋਕਾਂ ਨੂੰ ਘੁਰਾੜੇ ਮਾਰਨ 'ਤੇ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਖ਼ਾਸ ਕਰਕੇ ਔਰਤਾਂ ਨੂੰ |
ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਤਾਂ ਘੁਰਾੜਿਆਂ ਦੀ ਸਮੱਸਿਆ ਪਤੀ-ਪਤਨੀ ਵਿਚ ਤਲਾਕ ਦਾ ਕਾਰਨ ਵੀ ਬਣ ਜਾਂਦੀ ਹੈ | ਵਿਸ਼ਵ ਭਰ ਵਿਚ 45 ਫ਼ੀਸਦੀ ਰੁਝੇਵੇਂ ਵਾਲਿਆਂ ਨੂੰ ਕਦੀ-ਕਦੀ ਘੁਰਾੜੇ ਆਉਂਦੇ ਹਨ, ਜਦ ਕਿ 30 ਫ਼ੀਸਦੀ ਲੋਕਾਂ ਨੂੰ ਘੁਰਾੜੇ ਮਾਰ ਕੇ ਸੌਣ ਦੀ ਹੀ ਆਦਤ ਹੁੰਦੀ ਹੈ |
ਕਿਉਂ ਆਉਂਦੇ ਹਨ ਘੁਰਾੜੇ : ਘੁਰਾੜੇ ਦਾ ਕਾਰਨ ਥਕਾਵਟ ਤੇ ਹਾਈ ਬਲੱਡ ਪ੍ਰੈੱਸ਼ਰ ਵੀ ਹੋ ਸਕਦਾ ਹੈ | ਇਸ ਤੋਂ ਇਲਾਵਾ ਸਾਹ ਨਲੀ ਵਿਚ ਆਉਣ ਵਾਲੀ ਰੁਕਾਵਟ ਕਾਰਨ ਵੀ ਘੁਰਾੜੇ ਆ ਸਕਦੇ ਹਨ | ਹੁੰਦਾ ਇਹ ਹੈ ਕਿ ਸੌਂਦੇ ਹੋਏ ਜੀਭ ਪਿੱਛੇ ਨੂੰ ਪਲਟ ਕੇ ਤਾਲੂ ਨਾਲ ਚਿੰਬੜ ਜਾਂਦੀ ਹੈ | ਇਸ ਤਰ੍ਹਾਂ ਘੁਰਾੜੇ ਅੰਦਰ ਜਾਣ ਵਾਲੀ ਹਵਾ ਜੀਭ ਅਤੇ ਤਾਲੂ ਨੂੰ ਇਕ-ਦੂਜੇ ਦੇ ਵਿਰੁੱਧ ਕੰਪਨ ਕਰਨ 'ਚ ਰੁਕਾਵਟ ਪਾਉਂਦੀ ਹੈ | ਇਸ ਨਾਲ ਵਿਅਕਤੀ ਘੁਰਾੜੇ ਲੈਣ ਲਗਦਾ ਹੈ | ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਘੁਰਾੜੇ ਮਾਰਨ ਵਾਲਿਆਂ ਦੀ ਸਾਹ ਦੀ ਨਲੀ ਸੁੰਗੜੀ ਹੁੰਦੀ ਹੈ |
ਸਿਹਤ 'ਤੇ ਬੁਰਾ ਅਸਰ : ਹਵਾ ਮਾਰਗ ਬੰਦ ਹੋਣ 'ਤੇ ਕਈ ਵਾਰ ਵਿਅਕਤੀ ਸੌਂਦੇ ਹੋਏ ਸਾਹ ਲੈਣਾ ਬੰਦ ਕਰ ਦਿੰਦਾ ਹੈ, ਜਿਸ ਕਾਰਨ ਦਸ ਸੈਕਿੰਡ ਤੋਂ ਲੈ ਕੇ ਇਕ ਦੋ ਮਿੰਟ ਤੱਕ ਵਿਅਕਤੀ ਬਿਲਕੁਲ ਨਿਸ਼ਚਲ ਹੋ ਜਾਂਦਾ ਹੈ | ਇਸ ਲੱਛਣ ਨੂੰ ਆਬਸਟ੍ਰਕਿਟਵ ਸਲੀਪ ਅਪੀਨਿਆ (ਓ.ਐਸ.ਏ.) ਕਹਿੰਦੇ ਹਨ | ਹਰ ਸਾਲ ਕਈ ਲੋਕ ਇਸ ਦੀ ਵਜ੍ਹਾ ਨਾਲ ਨੀਂਦ ਵਿਚ ਹੀ ਮਰ ਜਾਂਦੇ ਹਨ |
ਘੁਰਾੜੇ ਮਾਰਨ ਵਾਲਿਆਂ ਲਈ ਆਮ ਧਾਰਨਾ ਹੈ ਕਿ ਉਹ ਬਹੁਤ ਮਜ਼ੇ ਵਿਚ ਚੈਨ ਦੀ ਨੀਂਦ ਸੌਂਦੇ ਹਨ ਪਰ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੀ ਨੀਂਦ ਰੁਕਾਵਟ ਹੋਣ ਕਾਰਨ ਵਾਰ-ਵਾਰ ਟੁੱਟਦੀ ਹੈ | ਇਸ ਨਾਲ ਉਨ੍ਹਾਂ ਨੂੰ ਆਰਾਮ ਨਹੀਂ ਮਿਲ ਪਾਉਂਦਾ | ਦਿਮਾਗ਼ ਤਰੋਤਾਜ਼ਾ ਰੱਖਣ ਲਈ ਇਕ ਚੰਗੀ ਗੂੜ੍ਹੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ, ਜੋ ਘੁਰਾੜੇ ਮਾਰਨ ਵਾਲਿਆਂ ਨੂੰ ਨਹੀਂ ਆਉਂਦੀ | ਇਸ ਤੋਂ ਇਲਾਵਾ ਘੁਰਾੜਿਆਂ ਦਾ ਦਿਲ 'ਤੇ ਬੁਰਾ ਅਸਰ ਪੈਂਦਾ ਹੈ, ਕਿਉਂਕਿ ਸਾਹ ਬੰਦ ਹੋਣ 'ਤੇ ਖੂਨ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜਿਸ ਦੀ ਪੂਰਤੀ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ | ਇਹ ਪ੍ਰਕਿਰਿਆ ਦਿਲ ਨੂੰ ਨੁਕਸਾਨ ਪਹੁੰਚਾਉਂਦੀ ਹੈ |
ਕਿਸ ਤਰ੍ਹਾਂ ਪਾਈਏ ਛੁਟਕਾਰਾ : ਸਭ ਤੋਂ ਪਹਿਲਾਂ ਤਾਂ ਘੁਰਾੜਿਆਂ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰੋ ਅਤੇ ਇਹ ਦੇਖੋ ਕਿ ਉਹ ਕਿਸ ਹੱਦ ਤੱਕ 'ਸੀਰੀਅਸ ਸਮੱਸਿਆ' ਹੈ | ਸਾਧਾਰਨ ਮਾਮਲਿਆਂ ਵਿਚ ਜੀਵਨ ਸ਼ੈਲੀ ਦਾ ਬਦਲਾਅ ਆਰਾਮ ਦੇ ਸਕਦੇ ਹਨ | ਕੁਝ ਸਰਲ ਉਪਾਅ ਅਪਣਾਏ ਜਾ ਸਕਦੇ ਹਨ, ਜਿਵੇਂ ਪਿੱਠ ਦੇ ਭਾਰ ਲੰਮੇ ਪੈਣ ਦੀ ਬਜਾਏ ਕਰਵਟ ਨਾਲ ਜਾਂ ਪੇਟ ਦੇ ਭਾਰ ਲੰਮੇ ਪੈਣਾ |
ਦੂਜਾ ਇਸ ਗੱਲ ਦੀ ਜਾਂਚ ਕਰਵਾ ਲਓ ਕਿ ਨੱਕ ਵਿਚ ਕੋਈ ਮੁਸ਼ਕਿਲ ਤਾਂ ਨਹੀਂ, ਕਿਉਂਕਿ ਕਦੀ-ਕਦੀ ਨੱਕ ਵਿਚ ਰਚਨਾਤਮਿਕ ਨੁਕਸਾਨ ਘੁਰਾੜੇ ਆ ਸਕਦੇ ਹਨ | ਇਹ ਛੋਟੇ ਜਿਹੇ ਆਪਰੇਸ਼ਨ ਨਾਲ ਠੀਕ ਹੋ ਜਾਂਦਾ ਹੈ | ਨੱਕ ਦੀ ਸਫ਼ਾਈ ਰੱਖਣੀ ਜ਼ਰੂਰੀ ਹੈ, ਕਿਉਂਕਿ ਕਫ਼ ਆਦਿ ਸਾਹ ਲੈਣ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ | ਉਦੋਂ ਸਾਹ ਲੈਣ ਲਈ ਜੋ ਜ਼ੋਰ ਲਗਾਉਣਾ ਪੈਂਦਾ ਹੈ, ਇਸ ਨਾਲ ਗਲੇ ਵਿਚ ਵੈਕਿਊਮ ਬਣ ਜਾਂਦਾ ਹੈ, ਜੋ ਕੰਪਨ ਪੈਦਾ ਕਰਦਾ ਹੈ | ਘੁਰਾੜੇ ਦੀ ਆਵਾਜ਼ ਇਸੇ ਤੋਂ ਨਿਕਲਣ ਲਗਦੀ ਹੈ |
ਕਦੀ-ਕਦੀ ਤੇਜ਼ ਘੁਰਾੜਿਆਂ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਲੇਜ਼ਰ ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਸਰਜਰੀ, ਐਮ. ਏ. ਡੀ. (ਮੈਡੀਬੁਲਰ ਅਡਵਾਂਸਮੈਂਟ ਡਿਵਾਈਸ) ਅਤੇ ਆਰ. ਐਫ. ਏ. (ਰੇਡੀਓ ਫਿ੍ਕਵੈਂਸੀ ਐਬਲੇਸ਼ਨ) | ਆਰ. ਐਫ. ਏ. ਤੋਂ ਜੀਭ ਅਤੇ ਤਾਲੂ ਵਿਚਾਲੇ ਦੀ ਥਾਂ ਵਧਾਈ ਜਾਂਦੀ ਹੈ, ਜਿਸ ਨਾਲ ਘੁਰਾੜੇ ਅਤੇ ਉਨ੍ਹਾਂ ਦੀ ਆਵਾਜ਼ ਬੰਦ ਹੋ ਜਾਂਦੀ ਹੈ | ਇਕ ਹੋਰ ਆਪ੍ਰੇਸ਼ਨ ਘੁਰਾੜਿਆਂ ਤੋਂ ਨਿਜਾਤ ਪਾਉਣ ਲਈ ਕੀਤਾ ਜਾਂਦਾ ਹੈ | ਇਹ ਟਾਂਸਿਲ ਦੇ ਆਪ੍ਰੇਸ਼ਨ ਵਰਗਾ ਹੀ ਹੈ | ਇਸ ਵਿਚ ਗਲੇ ਦੇ ਵਧੇ ਉਤਕਾਂ ਨੂੰ ਹਟਾਇਆ ਜਾਂਦਾ ਹੈ | ਘੁਰਾੜਿਆਂ ਦੇ ਬਹੁਤੇ ਮਰੀਜ਼ਾਂ ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ, ਬਜਾਏ ਸਲੀਪ ਐਪਨੀਆ ਦੇ ਮਰੀਜ਼ਾਂ ਦੇ |