02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਕਿੰਗ' ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖਾਨ ਦੇ ਜ਼ਖ਼ਮੀ ਹੋਣ ਦਾ ਖਦਸ਼ਾ <br/>

ਅਜੀਤ ਡੈਸਕ 20-07-2025
ਮੁੰਬਈ, 19 ਜੁਲਾਈ (ਪੀ.ਟੀ.ਆਈ.)-ਸੁਪਰਸਟਾਰ ਸ਼ਾਹਰੁਖ ਖਾਨ ਅਮਰੀਕਾ 'ਚ ਹਨ, ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਬਈ 'ਚ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਕਿੰਗ' ਦੀ ਸ਼ੂਟਿੰਗ ਦੌਰਾਨ ਅਦਾਕਾਰ ਜ਼ਖ਼ਮੀ ਹੋ ਗਏ ਹਨ | ਜਦਕਿ ਪ੍ਰਸ਼ੰਸਕਾਂ ਤੇ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਉਹ ਇਲਾਜ ਲਈ ਉੱਥੇ ਹੈ | ਹਾਲਾਂਕਿ, ਅਦਾਕਾਰ ਦੀ ਟੀਮ ਜਿਸ 'ਚ ਮੈਨੇਜਰ ਪੂਜਾ ਡਡਲਾਨੀ ਵੀ ਸ਼ਾਮਲ ਹੈ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ | ਪ੍ਰੈਸ ਤੇ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ 59 ਸਾਲਾ ਸਟਾਰ ਨੂੰ ਇਸ ਹਫ਼ਤੇ ਦੇ ਸ਼ੁਰੂ 'ਚ ਗੋਲਡਨ ਟੈਬੇਕੂ ਸਟੂਡੀਓ 'ਚ ਸ਼ੂਟਿੰਗ ਦੌਰਾਨ ਮਾਸਪੇਸ਼ੀਆਂ ਦੀ ਪਿੱਠ 'ਚ ਸੱਟ ਲੱਗੀ ਸੀ | ਉਨ੍ਹਾਂ ਕਿਹਾ ਕਿ ਸ਼ਾਹਰੁਖ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ ਤੇ ਬਾਅਦ 'ਚ ਉਹ ਹੋਰ ਇਲਾਜ ਲਈ ਅਮਰੀਕਾ ਚਲਾ ਗਿਆ | ਹਾਲਾਂਕਿ, ਇਕ ਨਿਊਜ਼ ਰਿਪੋਰਟ ਦਾਅਵਾ ਕੀਤਾ ਗਿਆ ਹੈ ਕਿ ਸ਼ਾਹਰੁਖ ਦਾ ਜ਼ਖਮੀ ਹੋਣ ਅਫਵਾਹ ਹੈ | ਇਸ 'ਚ ਕਿਹਾ ਗਿਆ ਹੈ ਕਿ ਸ਼ਾਹਰੁਖ ਨੂੰ ਪਿਛਲੀਆਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਸੱਟਾਂ ਲੱਗੀਆਂ ਸਨ, ਜਿਨ੍ਹਾਂ 'ਚੋਂ ਕੁਝ ਸਮੇਂ-ਸਮੇਂ 'ਤੇ ਭੜਕਦੀਆਂ ਰਹਿੰਦੀਆਂ ਸਨ | ਜਿਨ੍ਹਾਂ ਦੇ ਇਲਾਜ ਤੇ ਚੱਲ ਰਹੀ ਦੇਖਭਾਲ ਲਈ ਉਹ ਅਮਰੀਕਾ ਜਾਂਦੇ ਹਨ | ਅਧਿਕਾਰਤ ਅਪਡੇਟ ਦੀ ਘਾਟ ਨੇ ਸਿਰਫ ਅਟਕਲਾਂ ਨੂੰ ਹਵਾ ਦਿੱਤੀ ਹੈ | ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ |

ਪਿਛਲੀ ਖ਼ਬਰ ਤਰਨ-ਤਾਰਨ ਰੋਡ 'ਤੇ ਸਥਿਤ ਨਿੱਜੀ ਹੋਟਲ 'ਚ ਅਚਨਚੇਤ ਛਾਪੇਮਾਰੀ, ਮਾਲਕ ਗਿ੍ਫ਼ਤਾਰ <br/> ਅਗਲੀ ਖ਼ਬਰ ਸ਼ਮੀ ਦੀ ਘਰੇਲੂ ਕਿ੍ਕਟ 'ਚ ਵਾਪਸੀ ਦੇ ਸੰਕੇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।