17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਐਡੀਲੇਡ ਵਿਚ ਬੇਕਾਬੂ ਕਾਰ ਰੋਕ ਕੇ ਬਜ਼ੁਰਗ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਚਰਚਾ

ਐਡੀਲੇਡ, 17 ਨਵੰਬਰ (ਗੁਰਮੀਤ ਸਿੰਘ ਵਾਲੀਆ) ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇੱਕ ਬਜ਼ੁਰਗ ਕਾਰ ਚਾਲਕ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬ੍ਰੌਡਵਿਊ ਇਲਾਕੇ ਵਿਚ ਹੈਂਪਸਟੇਡ ਰੋਡ ’ਤੇ ਇੱਕ ਬਜ਼ੁਰਗ ਵਿਅਕਤੀ ਨੂੰ ਦੌਰਾ ਪੈਣ ਕਾਰਨ ਉਸ ਦੀ ਲੈਕਸਸ ਕਾਰ ਬੇਕਾਬੂ ਹੋ ਗਈ ਸੀ।

ਅਜੀਤ ਡੈਸਕ 18-11-2026
ਐਡੀਲੇਡ, 17 ਨਵੰਬਰ (ਗੁਰਮੀਤ ਸਿੰਘ ਵਾਲੀਆ) ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇੱਕ ਬਜ਼ੁਰਗ ਕਾਰ ਚਾਲਕ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬ੍ਰੌਡਵਿਊ ਇਲਾਕੇ ਵਿਚ ਹੈਂਪਸਟੇਡ ਰੋਡ ’ਤੇ ਇੱਕ ਬਜ਼ੁਰਗ ਵਿਅਕਤੀ ਨੂੰ ਦੌਰਾ ਪੈਣ ਕਾਰਨ ਉਸ ਦੀ ਲੈਕਸਸ ਕਾਰ ਬੇਕਾਬੂ ਹੋ ਗਈ ਸੀ। ਸਕਾਟ ਹੌਲੈਂਡ ਨੇ ਕਾਰ ਨੂੰ ਬੇਕਾਬੂ ਹਾਲਤ ਵਿਚ ਦੇਖ ਕੇ ਤੁਰੰਤ ਆਪਣੀ ਯੂਟ ਗੱਡੀ ਉਸ ਦੇ ਅੱਗੇ ਲਾ ਦਿੱਤੀ ਅਤੇ ਬ੍ਰੇਕ ਲਗਾ ਕੇ ਉਸ ਨੂੰ ਰੋਕ ਲਿਆ । ਇਸ ਕਾਰਵਾਈ ਨਾਲ ਕਾਰ ਨੂੰ ਵਿਅਸਤ ਹੈਂਪਸਟੇਡ ਰੋਡ ਅਤੇ ਮੁਲਰ ਰੋਡ ਦੇ ਚੌਰਾਹੇ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਸੰਭਾਵਿਤ ਵੱਡਾ ਹਾਦਸਾ ਟਲ ਗਿਆ। ਇਸ ਦੌਰਾਨ ਉਨ੍ਹਾਂ ਦੀ ਆਪਣੀ ਗੱਡੀ ਵੀ ਨੁਕਸਾਨੀ ਗਈ । ਬਾਅਦ ਵਿਚ ਪਤਾ ਲੱਗਾ ਕਿ ਬਜ਼ੁਰਗ ਨੂੰ ਸਟ੍ਰੋਕ ਆਇਆ ਸੀ ਤੇ ਸਰੀਰ ਦਾ ਸੱਜਾ ਪਾਸਾ ਕੰਮ ਨਾ ਕਰਨ ਕਾਰਨ ਉਹ ਐਕਸਲਰੇਟਰ ਤੋਂ ਪੈਰ ਨਹੀਂ ਹਟਾ ਸਕਿਆ । ਸਕਾਟ ਨੇ ਕਾਰ ਰੁਕਣ ਮਗਰੋਂ ਅੰਦਰ ਜਾ ਕੇ ਇੰਜਣ ਵੀ ਬੰਦ ਕੀਤਾ। ਮੌਕੇ ’ਤੇ ਮੌਜੂਦ ਇੱਕ ਨਰਸ ਨੇ ਐਂਬੂਲੈਂਸ ਬੁਲਾਉਣ ਵਿਚ ਮਦਦ ਕੀਤੀ । ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਸਕਾਟ ਨੂੰ ਫੋਨ ਕਰਕੇ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਅਸਲ ਹੀਰੋ ਦੱਸਿਆ । ਉਨ੍ਹਾਂ ਨੂੰ ਸੁਪਰਕਾਰਜ਼ ਐਡੀਲੇਡ ਗ੍ਰੈਂਡ ਫਾਈਨਲ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਸੱਦਾ ਵੀ ਦਿੱਤਾ ਗਿਆ।
ਪਿਛਲੀ ਖ਼ਬਰ ਨਿਊਜ਼ੀਲੈਂਡ ਦੇ ਟਿਮ ਸੇਫਰਟ ਨੂੰ ਹਮਲਾਵਰ ਅੰਦਾਜ਼ ’ਚ ਦੇਖਦੇ ਹੋਏ ਗੁਰਨੂਰ ਬਰਾੜ ਗੁਰਨੂਰ ਬਰਾੜ ਦੇ ਟਿਮ ਸੇਫਰਟ ਨੂੰ ਹਮਲਾ... ਅਗਲੀ ਖ਼ਬਰ ਸੇਵਾ ਟਰੱਸਟ ਯੂ . ਕੇ . ਦੀ 10 ਵੀਂ ਵਰ੍ਹੇਗੰਢ ਬਰਤਾਨਵੀ ਸੰਸਦ ਵਿਚ ਮਨਾਈ ਵੱਖ ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।