ਕੈਨੇਡਾ ’ ਚ 23 ਸਾਲਾ ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ
ਐਬਟਸਫੋਰਡ, 17 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੇ ਸਕੂਲ ਡਿਸਟ੍ਰਿਕ ਸਿੱਖਿਆ ਬੋਰਡ ਦੀ ਹੋਈ ਚੋਣ ਵਿਚ 23 ਸਾਲਾ ਪੰਜਾਬੀ ਨੌਜਵਾਨ ਅਰਸ਼ਵੀਰ ਸਿੰਘ ਅਰਸ਼ ਕਲੇਰ ਉੱਪ ਚੇਅਰਮੈਨ ਚੁਣਿਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਅਰਸ਼ ਕਲੇਰ ਪਹਿਲਾ ਨੌਜਵਾਨ ਹੈ ਜਿਹੜਾ ਕਿਸੇ ਸ਼ਹਿਰ ਦੇ ਸਕੂਲ ਸਿੱਖਿਆ ਬੋਰਡ ਦਾ ਇੰਨੀ ਛੋਟੀ ਉਮਰ ਵਿਚ ਉੱਪ ਚੇਅਰਮੈਨ ਚੁਣਿਆ ਗਿਆ ਹੈ।
ਅਜੀਤ ਡੈਸਕ
18-11-2026