ਕੋਲਕਾਤਾ, 19 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸਨਿੱਚਰਵਾਰ ਨੂੰ ਬੰਗਾਲ ਦੇ ਅਗਾਮੀ ਘਰੇਲੂ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ 50-ਮੈਂਬਰੀ ਸੂਚੀ 'ਚ ਸ਼ਾਮਲ ਕੀਤਾ ਗਿਆ | ਜੋ ਕਿ ਉਨ੍ਹਾਂ ਦੀ ਘਰੇਲੂ ਕ੍ਰਿਕਟ 'ਚ ਵਾਪਸੀ ਦਾ ਸੰਕੇਤ ਹੋ ਸਕਦਾ ਹੈ | ਬੰਗਾਲ ਕਿ੍ਕਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ 'ਚ ਤੇਜ਼ ਗੇਂਦਬਾਜ਼ ਆਕਾਸ਼ ਦੀਪ ਤੇ ਸਿਖਰਲੇ ਕ੍ਰਮ ਦਾ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਵੀ ਸ਼ਾਮਲ ਹੈ, ਜੋ ਇਸ ਵੇਲੇ ਭਾਰਤੀ ਟੀਮ ਨਾਲ ਇੰਗਲੈਂਡ ਦੌਰੇ 'ਤੇ ਹਨ | ਇਸ 'ਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਤੇ ਸੀਨੀਅਰ ਬੱਲੇਬਾਜ਼ ਅਨੁਸਤੁਪ ਮਜੂਮਦਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮੁੜ ਬੰਗਾਲ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ | ਇਹ ਟੂਰਨਾਮੈਂਟ ਸ਼ਮੀ ਦੀ ਘਰੇਲੂ ਕਿ੍ਕਟ 'ਚ ਵਾਪਸੀ ਦਾ ਸੰਕੇਤ ਹੋ ਸਕਦਾ ਹੈ | ਸ਼ਮੀ(33) ਨੇ 64 ਟੈਸਟ, 108 ਇਕ ਰੋਜ਼ਾ ਅਤੇ 25 ਅੰਤਰ-ਰਾਸ਼ਟਰੀ ਟੀ-20 ਮੈਚ ਖੇਡੇ ਹਨ | ਸ਼ਮੀ ਪਿਛਲੀ ਵਾਰ ਇਸ ਸਾਲ ਦੇ ਸ਼ੁਰੂ 'ਚ ਚੈਂਪੀਅਨਜ਼ ਟਰਾਫੀ 'ਚ ਆਪਣੀ ਜੇਤੂ ਮੁਹਿੰਮ 'ਚ ਭਾਰਤ ਲਈ ਉਤਰੇ ਸਨ | ਸ਼ਮੀ ਨੇ ਗਿੱਟੇ ਦੀ ਸੱਟ ਤੋਂ ਉਭਰਨ ਮਗਰੋਂ ਟੀਮ 'ਚ ਵਾਪਸੀ ਕੀਤੀ ਹੈ | ਜ਼ਿਕਰਯੋਗ ਹੈ ਕਿ ਸ਼ਮੀ ਇੰਗਲੈਂਡ 'ਚ 5 ਟੈਸਟ ਮੈਚਾਂ ਦੀ ਲੜੀ ਖੇਡ ਰਹੀ ਟੀਮ ਦਾ ਹਿੱਸਾ ਨਹੀਂ ਹੈ |
ਸ਼ਮੀ ਦੀ ਘਰੇਲੂ ਕਿ੍ਕਟ 'ਚ ਵਾਪਸੀ ਦੇ ਸੰਕੇਤ <br/>
ਅਜੀਤ ਡੈਸਕ
20-07-2025