13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਲਬਰਟਾ ਦੀ ਮੁੱਖ ਮੰਤਰੀ ਨਾਲ 2 ਪੰਜਾਬੀ ਅਹਿਮ ਅਹੁਦਿਆਂ ਲਈ ਨਿਯੁਕਤ

ਅਜੀਤ ਡੈਸਕ 18-07-2025
ਐਡਮਿੰਟਨ, 17 ਜੁਲਾਈ (ਦਰਸ਼ਨ ਸਿੰਘ ਜਟਾਣਾ)-ਪੰਜਾਬੀਆਂ ਲਈ ਖ਼ੁਸ਼ੀ ਦੇ ਦੋ ਕਦਮ ਹੋਰ ਅੱਗੇ ਵੱਧ ਗਏ, ਜਦੋਂ ਅਲਬਰਟਾ ਦੀ ਮੁੱਖ ਮੰਤਰੀ ਨਾਲ 2 ਪੰਜਾਬੀਆਂ ਨੂੰ ਹੁਣ ਪੱਕੇ ਤੌਰ 'ਤੇ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਤੇ ਦੋ ਪੰਜਾਬੀ ਮੁੱਖ ਮੰਤਰੀ ਦੇ ਬਾਹਰਲੇ ਦੌਰਿਆਂ ਦੀ ਰੂਪ-ਰੇਖਾ ਤਿਆਰ ਕਰ ਕੇ ਮੁੱਖ ਮੰਤਰੀ ਨੂੰ ਹਰ ਸਮਾਗਮ ਵਿਚ ਮੋਹਰੀ ਬਣ ਕੇ ਲੈ ਕੇ ਜਾਂਦੇ ਹਨ | ਪਿਛਲੇ ਕੁਝ ਦਿਨਾਂ ਤੋਂ ਦੋ ਪੰਜਾਬੀ ਨੌਜਵਾਨਾਂ ਨੂੰ ਅਲਬਰਟਾ ਸਰਕਾਰ ਨੇ ਮੁੱਖ ਮੰਤਰੀ ਦੇ ਸਹਾਇਕ ਨਿਯੁਕਤ ਕੀਤਾ ਸੀ, ਪਰ ਹੁਣ ਇਹ ਪੱਕੇ ਤੌਰ 'ਤੇ ਸਲਾਹਕਾਰ ਨਿਯੁਕਤ ਕਰ ਦਿੱਤੇ ਹਨ | ਹੈਪੀ ਮਾਨ ਸੀਨੀਅਰ ਅਡਵਾਇਜ਼ਰ ਅਤੇ ਜਤਿੰਦਰ ਸਿੰਘ ਤਤਲਾ ਨੂੰ ਬਾਹਰਲੇ ਕੰਮਾਂ ਦੇ ਨਾਲ ਦਫ਼ਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਹੈਪੀ ਮਾਨ ਜਮਸ਼ੇਰ ਖਾਸ, ਜਲੰਧਰ ਨਾਲ ਸੰਬੰਧਿਤ ਹੈ ਤੇ ਜਤਿੰਦਰ ਤਤਲਾ ਪਿੰਡ ਲੰਮਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਹੈ | ਉਨ੍ਹਾਂ ਦੀ ਨਿਯੁਕਤੀ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਜ਼ੇਲੇਂਸਕੀ ਵਲੋਂ ਯੂਲੀਆ ਸਵੀਰੀਡੇਂਕੋ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਅਗਲੀ ਖ਼ਬਰ ਪੰਚਕੂਲਾ ਦੇ ਖੇਲੋ ਇੰਡੀਆ ਸੈਂਟਰ ਵਿਖੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ 15 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।