13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਐਸ.ਓ.ਆਈ. ਵਲੋਂ ਅਨੁਭਵ ਗੁਪਤਾ ਨੂੰ ਥਾਪਿਆ ਹਲਕਾ ਭਦੌੜ ਦਾ ਇੰਚਾਰਜ

ਤਪਾ ਮੰਡੀ (ਬਰਨਾਲਾ), 13 ਨਵੰਬਰ (ਵਿਜੇ ਸ਼ਰਮਾ)- ਖੇਤਰ ਦੇ ਤੇਜ਼ ਤਰਾਰ ਮਿਹਨਤੀ ਨੌਜਵਾਨ ਆਗੂ ਅਨੁਭਵ ਗੁਪਤਾ ਨੁੰ ਸ਼੍ਰੋਮਣੀ ਅਕਾਲੀ ਦਲ (ਬ)...

ਅਜੀਤ ਡੈਸਕ 13-11-2026

ਤਪਾ ਮੰਡੀ (ਬਰਨਾਲਾ), 13 ਨਵੰਬਰ (ਵਿਜੇ ਸ਼ਰਮਾ)- ਖੇਤਰ ਦੇ ਤੇਜ਼ ਤਰਾਰ ਮਿਹਨਤੀ ਨੌਜਵਾਨ ਆਗੂ ਅਨੁਭਵ ਗੁਪਤਾ ਨੁੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ. ਓ. ਆਈ. ਦਾ ਹਲਕਾ ਭਦੌੜ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅਨੁਭਵ ਗੁਪਤਾ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਐਸਓਆਈ ਵਿਚ ਮਿਹਨਤੀ ਨੌਜਵਾਨਾਂ ਦੀ ਅਹਿਮ ਲੋੜ ਹੈ ਜਿਸ ਕਰਕੇ ਪਾਰਟੀ ਮਜ਼ਬੂਤ ਹੋ ਸਕੇ। ਇਸ ਮੌਕੇ ਨਵ ਨਿਯੁਕਤ ਐਸਓਆਈ ਦੇ ਹਲਕਾ ਭਦੌੜ ਦੇ ਇੰਚਾਰਜ ਅਨੁਭਵ ਗੁਪਤਾ ਨੇ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਅਦਾ ਕਰਾਂਗਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਾਂਗਾ।

ਪਿਛਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ