13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਵਾਈਟ ਹਾਊਸ ਨੇੜੇ ਗੋਲੀਬਾਰੀ-1 ਮੌਤ, 4 ਜ਼ਖ਼ਮੀ

ਵਾਸ਼ਿੰਗਟਨ, 12 ਨਵੰਬਰ (ਏਜੰਸੀ)-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ.

ਗੋਲੀਬਾਰੀ ਤੋਂ ਬਾਅਦ ਤਾਇਨਾਤ ਪੁਲਿਸ ਕਰਮੀ। 13-11-2026
ਵਾਸ਼ਿੰਗਟਨ, 12 ਨਵੰਬਰ (ਏਜੰਸੀ)-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ’ਚ ਵੀਰਵਾਰ ਸਵੇਰੇ ਲੋਗਨ ਸਰਕਲ ਇਲਾਕੇ ’ਚ ਇਕ ਜਿਮ ਸਮੇਤ ਵੱਖ-ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ’ਚ 4 ਲੋਕ ਜ਼ਖਮੀ ਹੋ ਗਏ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਇਲਾਕਾ ਵਾਈਟ ਹਾਊਸ ਤੋਂ ਇਕ ਮੀਲ ਦੂਰੀ ’ਤੇ ਸਥਿਤ ਹੈ। ਪੁਲਿਸ ਮੁਤਾਬਕ ਸ਼ੱਕੀ ਹਮਲਾਵਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਨੇੜਲੀ ਇਕ ਅਪਾਰਟਮੈਂਟ ਬਿਲਡਿੰਗ ਵਿਚ ਪਹੁੰਚੇ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਕਾਰਜਕਾਰੀ ਮੁਖੀ ਜੈਫਰੀ ਕੈਰੋਲ ਨੇ ਦੱਸਿਆ ਕਿ ਇਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਇਕ ਅਪਾਰਟਮੈਂਟ ਦੇ ਅੰਦਰ ਬੰਦ ਕਰ ਲਿਆ ਸੀ ਤੇ ਉੱਥੇ ਹੀ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ ਦਾ ਬਿਲਡਿੰਗ ਦੀ ਹੋਮਓਨਰਜ਼ ਐਸੋਸੀਏਸ਼ਨ (ਮਕਾਨ ਮਾਲਕਾਂ ਦੀ ਕਮੇਟੀ) ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ 15ਵੀਂ ਸਟ੍ਰੀਟ ਦੇ ਵੱਡੇ ਹਿੱਸੇ ਨੂੰ ਘੇਰ ਲਿਆ ਤੇ ਲੋਕਾਂ ਨੂੰ ਇਸ ਇਲਾਕੇ ’ਚ ਨਾ ਜਾਣ ਦੀ ਅਪੀਲ ਕੀਤੀ। ਇਸ ਇਲਾਕੇ ’ਚ ਇਕ ਫਿਟਨੈੱਸ ਸੈਂਟਰ, ਸੇਂਟ ਲੂਕਸ ਐਪਿਸਕੋਪਲ ਚਰਚ, ਰਿਹਾਇਸ਼ੀ ਇਮਾਰਤਾਂ ਤੇ ਹੋਲ ਫੂਡਜ਼ ਸੁਪਰਮਾਰਕੀਟ ਸਥਿਤ ਹਨ। ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਤੇ ਵਿਦਿਆਰਥੀਆਂ ਨੂੰ ਸਕੂਲਾਂ ਦੇ ਅੰਦਰ ਹੀ ਰੱਖਿਆ ਗਿਆ। ਪੁਲਿਸ ਦੇ ਕਮਾਂਡੋ ਅਤੇ ਹੋਰ ਅਧਿਕਾਰੀ ਹਥਿਆਰਾਂ ਨਾਲ ਅਪਾਰਟਮੈਂਟ ਦੀ ਛੱਤ ਤੇ ਇਮਾਰਤ ਦੇ ਹੇਠਾਂ ਤਾਇਨਾਤ ਸਨ।
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਦੀਆਂ ਜਾਂਚਾਂ ਨੂੰ ਲੈ ਕੇ ਵਾਈਟ ਹਾਊਸ ਤੇ ਡੈਮੋਕ੍ਰੈਟ ਆਹਮੋ - ਸਾਹਮਣੇ ਅਗਲੀ ਖ਼ਬਰ ਭਾਰਤ ਇਕ ਵਾਰ ਫ਼ਿਰ ਫਾਈਨਲ ’ਚ ਖਿਤਾਬ ਲਈ ਮੁੜ ਪਾਕਿ ਨਾਲ ਹੋਵੇਗਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।