13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਦੋ ਨੌਜਵਾਨਾ ਦੀ ਮੌਤ

ਓਠੀਆਂ/ਅੰਮ੍ਰਿਤਸਰ, 13 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਇਕ ਨੌਜਵਾਨ ਦੀ ਅੱਜ ਸ਼ਾਮ ਦੋ ਮੋਟਰਸਾਈਕਲਾਂ ਦੀ ਹੋਈ...

ਅਜੀਤ ਡੈਸਕ 13-11-2026

ਓਠੀਆਂ/ਅੰਮ੍ਰਿਤਸਰ, 13 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਇਕ ਨੌਜਵਾਨ ਦੀ ਅੱਜ ਸ਼ਾਮ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿਚ  ਦੋ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਂਚਾਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਪੰਚਾਇਤ ਬਲਵਿੰਦਰ ਸਿੰਘ ਬਿਜਲੀ ਵਾਲੇ ਦਾ ਲੜਕਾ ਸਾਹਿਬ ਸਿੰਘ ਜੋ ਕਿ ਡਾਕਟਰੀ ਦੀ ਦੁਕਾਨ ਕਰਦਾ ਸੀ ਅੰਮ੍ਰਿਤਸਰ ਤੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਦੂਸਰਾ ਨੌਜਵਾਨ ਬਾਜ ਸਿੰਘ ਪਿੰਡ ਕੋਟਸਿੱਧੂ ਜੋ ਓਠੀਆਂ ਵਿਖੇ ਖੇਤੀਬਾੜੀ ਦੀ ਦੁਕਾਨ ਕਰਦਾ ਸੀ ਉਹ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਹਰਸਾ ਛੀਨਾ ਥੇਹ ਨਜ਼ਦੀਕ ਆ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋਈ ਜਿਸ ਕਾਰਨ ਦੋ ਨੌਜਵਾਨਾ ਦੀ ਮੌਕੇ 'ਤੇ ਮੌਤ ਹੋ ਗਈ।

ਪਿਛਲੀ ਖ਼ਬਰ ਅਦਾਲਤੀ ਹੁਕਮ ਸਮੇਂ ਸਿਰ ਡਿਬਰੂਗੜ੍ਹ ਜੇਲ੍ਹ ਨਾ ਪੁੱਜਿਆ, ਕੱਲ੍ਹ ਨਹੀਂ ਆ ਸਕਣਗੇ ਅੰਮ੍ਰਿਤਪਾਲ ਸਿੰਘ ਅਗਲੀ ਖ਼ਬਰ 2027 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੇਗੀ- ਸੁਖਬੀਰ ਸਿੰਘ ਬਾਦਲ