ਚੰਡੀਗੜ੍ਹ, 13 ਨਵੰਬਰ (ਜੱਸ)- ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਵੇਂ ਅਦਾਲਤ ਵਲੋਂ ਇਕ ਦਿਨ ਦੀ ਪੈਰੋਲ ਦੇਣ ਦਾ ਆਦੇਸ਼ ਕੀਤਾ ਗਿਆ ਹੈ ਪਰ ਪਤਾ ਲੱਗਾ ਹੈ ਕਿ ਉਹ ਆਰਡਰ ਸਮੇਂ ਸਿਰ ਡਿਬਰੂਗੜ ਜ਼ੇਲ੍ਹ ਵਿਚ ਨਾ ਪੁੱਜਣ ਕਾਰਨ ਅਤੇ ਆਉਣ ਦਾ ਪ੍ਰਬੰਧ ਨਾ ਹੋਣ ਕਾਰਨ ਕੱਲ ਨਹੀਂ ਆ ਰਹੇ।
ਇਸ ਲਈ ਉਨ੍ਹਾਂ ਦੇ ਦਾਦੀ ਦਾ ਸਸਕਾਰ ਵੀ ਐਤਵਾਰ ਜਾਂ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ।