ਇੰਦੌਰ, 12 ਨਵੰਬਰ (ਪੀ.ਟੀ.ਆਈ.)-ਦਿਲਜੀਤ ਦੋਸਾਂਝ ਦੇ 15 ਨਵੰਬਰ ਨੂੰ ਇੰਦੌਰ ’ਚ ਹੋਣ ਜਾ ਰਹੇ ਸ਼ੋਅ ’ਚ ਬੰਬ ਧਮਾਕਾ ਕਰਨ ਦੀ ਧਮਕੀ ਦੇਣ ਵਾਲੀਆਂ ਚਾਰ ਨਵੀਆਂ ਈ-ਮੇਲਾਂ ਵੀਰਵਾਰ ਨੂੰ ਤਿੰਨ ਬੈਂਕਾਂ ਤੇ ਮੇਅਰ ਦੇ ਦਫ਼ਤਰ ਨੂੰ ਭੇਜੀਆਂ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਈ-ਮੇਲਾਂ ਫਰਜ਼ੀ ਲੱਗ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਈਮੇਲਾਂ ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਬੰਧਨ ਬੈਂਕ ਅਤੇ ਮੇਅਰ ਦੇ ਦਫ਼ਤਰ ਨੂੰ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਟੀਮ ਨੇ ਚਾਰੇ ਥਾਵਾਂ ਦੀ ਜਾਂਚ ਕੀਤੀ, ਪਰ ਉੱਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਪਹਿਲੀ ਨਜ਼ਰ ’ਚ ਇਹ ਈ-ਮੇਲਾਂ ਫਰਜ਼ੀ ਲੱਗ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।