15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ ਸਟੇਟ ਜੂਨੀਅਰ ਤੇ ਸੀਨੀਅਰ ਵੇਟ ਲਿਫਟਿੰਗ ਚੈਪੀਅਨਸ਼ਿਪ 23 ਤੋਂ <br/>

ਅਜੀਤ ਡੈਸਕ 22-11-2025

ਜਲੰਧਰ, 21 ਨਵੰਬਰ (ਡਾ.ਜਤਿੰਦਰ ਸਾਬੀ)-ਸੀਨੀਅਰ ਤੇ ਜੂਨੀਅਰ ਪੰਜਾਬ ਸਟੇਟ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਰਾਮਗੜ੍ਹੀਆ ਵਿੱਦਿਅਕ ਅਦਾਰਿਆਂ ਦੇ ਸਾਬਕਾ ਪ੍ਰਧਾਨ ਸ. ਭਰਪੂਰ ਸਿੰਘ ਭੋਗਲ ਦੀ ਯਾਦ 'ਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ 23 ਤੇ 24 ਨਵੰਬਰ ਨੂੰ (ਲੜਕੇ ਅਤੇ ਲੜਕੀਆਂ) ਕਰਵਾਈ ਜਾ ਰਹੀ ਹੈ | ਇਸ ਦੀ ਜਾਣਕਾਰੀ ਕਾਲਜ ਦੇ ਪਿ੍ੰਸੀਪਲ ਤੇ ਜ਼ਿਲ੍ਹਾ ਵੇਟ ਲਿਫ਼ਟਿੰਗ ਦੇ ਸਕੱਤਰ ਡਾ. ਮਨਜੀਤ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਾਲਜ ਦੇ ਪੁਰਾਣੇ ਤੇ ਨਵੇਂ ਵੇਟ ਲਿਫਟਰਾਂ ਦੇ ਸਹਿਯੋਗ ਨਾਲ ਇਹਨਾਂ ਮੁਕਾਬਲਿਆਂ ਨੂੰ ਉਲੀਕਿਆਂ ਗਿਆ ਹੈ | ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਸਵੇਰੇ 7 ਵਜੇ ਪ੍ਰਤੀਯੋਗੀਆਂ ਦੇ ਭਾਰ ਦਾ ਨਿਰੀਖਣ ਸ਼ੁਰੂ ਹੋਵੇਗਾ ਤੇ 9 ਵਜੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਜਾਵੇਗਾ¢ ਇਹਨਾਂ ਮੁਕਾਬਲਿਆਂ ਦੀ ਸ਼ਾਨ ਨੂੰ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ. ਐਸ ਸਿੱਧੂ ਪੁੱਜਣਗੇ |

ਪਿਛਲੀ ਖ਼ਬਰ ਕੈਲਗਰੀ 'ਚ ਪੁਲਿਸ ਦੀ ਗਿ੍ਫਤ 'ਚੋਂ ਫਰਾਰ ਹੋਇਆ ਪੰਜਾਬੀ <br/> ਅਗਲੀ ਖ਼ਬਰ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਸਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।