ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖ਼ਿਤਾਬ
ਸ਼ੇਨਜ਼ੇਨ, 6 ਸਤੰਬਰ (ਏਜੰਸੀ)-ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇਥੇ ਚੀਨ ਦੇ ਹੀ ਜੀ ਟਿੰਗ ਅਤੇ ਰੇਨ ਜ਼ਿਆਂਗ ਯੂ ਨੂੰ ਤਿੰਨ ਗੇਮਾਂ ਦੇ ਰੋਮਾਂਚਕ ਮੁਕਾਬਲੇ ਵਿਚ ਹਰਾ ਕੇ ਸ਼ਾਨਦਾਰ ਵਾਪਸੀ ਕਰਦਿਆਂ ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਜਿੱਤ ਲਿਆ। ਸਾਲ 2023 ਅਤੇ 2025 ਐਡੀਸ਼ਨਾਂ ਵਿਚ ਉਪ ਜੇਤੂ ਰਹੇ ਸਾਤਵਿਕ ਅਤੇ ਚਿਰਾਗ ਦੀ ਜੋੜੀ ਇਥੇ ਆਪਣਾ ਤੀਜਾ ਫਾਈਨਲ ਖੇਡ ਰਹੀ ਸੀ।
ਅਜੀਤ ਡੈਸਕ
07-09-2026