ਐੱਸ. ਏ. ਐੱਸ. ਨਗਰ, 6 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸਮਾਂ-ਸਾਰਣੀ ਵਿਚ ਸੋਧ ਕੀਤੀ ਗਈ ਹੈ। 7 ਸਤੰਬਰ (ਸੋਮਵਾਰ) ਨੂੰ ਦੁਪਹਿਰ 1 ਵਜੇ ਮੁਹਾਲੀ ਕਿੰਗਜ਼ ਤੇ ਲੁਧਿਆਣਾ ਲਾਇਨਜ਼ ਵਿਚਕਾਰ, ਜਦਕਿ ਦੇਰ ਸ਼ਾਮ 7 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਅੰਮ੍ਰਿਤਸਰ ਸੂਰਮਾ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰ੍ਹਾਂ 8 ਸਤੰਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤਸਰ ਸੂਰਮਾ ਤੇ ਮੁਹਾਲੀ ਕਿੰਗਜ਼ ਵਿਚਕਾਰ ਅਤੇ ਦੇਰ ਸ਼ਾਮ 7 ਵਜੇ ਲੁਧਿਆਣਾ ਲਾਇਨਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ, 9 ਸਤੰਬਰ ਨੂੰ ਦੁਪਹਿਰ 1 ਵਜੇ ਲੁਧਿਆਣਾ ਲਾਇਨਜ਼ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਤੇ ਦੇਰ ਸ਼ਾਮ 7 ਵਜੇ ਮੁਹਾਲੀ ਕਿੰਗਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ, 10 ਸਤੰਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤਸਰ ਸੂਰਮਾ ਤੇ ਜਲੰਧਰ ਵਾਰੀਅਰਜ਼ ਵਿਚਕਾਰ ਤੇ ਦੇਰ ਸ਼ਾਮ 7 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਅਤੇ 11 ਸਤੰਬਰ ਨੂੰ ਦੇਰ ਸ਼ਾਮ 7 ਵਜੇ ਅੰਮ੍ਰਿਤਸਰ ਸੂਰਮਾ ਤੇ ਲੁਧਿਆਣਾ ਲਾਇਨਜ਼ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਲੀਗ ਟਰਾਫ਼ੀ ਦੀ ਦੌੜ ਵਿਚ 12 ਸਤੰਬਰ ਨੂੰ ਆਪਣੇ ਆਖ਼ਰੀ ਪੜਾਅ ‘ਤੇ ਪਹੁੰਚੇਗੀ, ਜਦੋਂ 2 ਸੈਮੀਫਾਈਨਲ ਇਕੋ ਦਿਨ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਮੁਕਾਬਲਾ ਦੁਪਹਿਰ 1 ਵਜੇ, ਜਦਕਿ ਦੂਜਾ ਸੈਮੀਫਾਈਨਲ ਦੇਰ ਸ਼ਾਮ 7 ਵਜੇ ਖੇਡਿਆ ਜਾਵੇਗਾ।