ਸੰਘੋਲ, (ਫਤਹਿਗੜ੍ਹ ਸਾਹਿਬ), 8 ਸਤੰਬਰ (ਪਰਮਵੀਰ ਸਿੰਘ ਸੰਘੋਲ) - ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਤਿੰਨ ਜਣੇ ਸਵਾਰ ਸਨ ਅਤੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ। ਅੱਧੀ ਰਾਤ ਵਾਪਰੀ ਇਸ ਘਟਨਾ 'ਚ 1 ਜਣੇ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ 2 ਗੰਭੀਰ ਜ਼ਖਮੀ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਲੁਧਿਆਣਾ ਨਿਵਾਸੀ ਹਨ। ਪੀੜਤਾਂ ਨੂੰ ਪੁਲਿਸ ਵਲੋਂ ਇਲਾਜ ਲਈ ਸਰਕਾਰੀ ਸਿਹਤ ਕੇਂਦਰ ਖਮਾਣੋਂ ਦਾਖਲ ਕਰਵਾਇਆ ਗਿਆ। ਸਥਾਨਕ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਕਾਰ ਸੜਕ ਹਾਦਸੇ 'ਚ 1 ਦੀ ਮੌਤ, 2 ਗੰਭੀਰ
ਸੰਘੋਲ, (ਫਤਹਿਗੜ੍ਹ ਸਾਹਿਬ), 8 ਸਤੰਬਰ (ਪਰਮਵੀਰ ਸਿੰਘ ਸੰਘੋਲ) - ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਤਿੰਨ ਜਣੇ ਸਵਾਰ ਸਨ ਅਤੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ।
ਅਜੀਤ ਡੈਸਕ
08-09-2026