ਅਟਾਰੀ, (ਅੰਮ੍ਰਿਤਸਰ) 8 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ’ਤੇ ਸਥਿਤ ਫਾਟਕ ਦੀ ਜ਼ਰੂਰੀ ਮੁਰੰਮਤ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸ ਫਾਟਕ ਤੋਂ ਜਾਣ ਵਾਲੇ ਸਾਰੇ ਰਸਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਬੰਦ ਰਹਿਣਗੇ। ਇਹ ਪ੍ਰਗਟਾਵਾ ਸਟੇਸ਼ਨ ਮਾਸਟਰ ਦਿਲਜੀਤ ਸਿੰਘ ਅਟਾਰੀ ਨੇ ‘ਅਜੀਤ ’ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸਬਾ ਅਟਾਰੀ ਤੋਂ ਪਿੰਡ ਰੋੜਾਂਵਾਲਾ ਫਾਟਕ ਦੀ ਮੁਰੰਮਤ ਅਤੇ ਹੋਰ ਲੋੜੀਂਦੇ ਕੰਮ ਕੀਤੇ ਜਾ ਰਹੇ ਹਨ, ਜਿਸ ਕਾਰਨ ਇਹ ਫਾਟਕ ਬੰਦ ਰਹੇਗਾ। ਉਨ੍ਹਾਂ ਨੇ ਰਾਹਗੀਰਾਂ ਨੂੰ ਦੂਸਰੇ ਰਸਤੇ ਜਾ ਕੇ ਆਪਣੀ ਮੰਜ਼ਿਲ ਵੱਲ ਵਧਣ ਲਈ ਕਿਹਾ ਹੈ ਤਾਂ ਕਿ ਕਿਸੇ ਦਾ ਸਮਾਂ ਬਰਬਾਦ ਨਾ ਹੋਵੇ।
ਤਾਜ਼ਾ ਖ਼ਬਰਾਂ
Free
ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਦੇ ਫਾਟਕ ਦੀ ਮੁਰੰਮਤ, ਸਵੇਰੇ 7 ਤੋਂ ਰਾਤ 9 ਵਜੇ ਤੱਕ ਰਸਤੇ ਬੰਦ
ਅਟਾਰੀ, (ਅੰਮ੍ਰਿਤਸਰ) 8 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ’ਤੇ ਸਥਿਤ ਫਾਟਕ ਦੀ ਜ਼ਰੂਰੀ ਮੁਰੰਮਤ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸ ਫਾਟਕ ਤੋਂ ਜਾਣ ਵਾਲੇ ਸਾਰੇ ਰਸਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਬੰਦ ਰਹਿਣਗੇ।
ਅਜੀਤ ਡੈਸਕ
08-09-2026