07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਉੱਤਰੀ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ ਪੰਜਾਬ ਦੀ ਝੰਡੀ

ਜਲੰਧਰ, 6 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੇ ਬੈਡਮਿੰਟਨ ਖਿਡਾਰੀਆਂ ਨੇ ਭੀਲਵਾੜਾ (ਰਾਜਸਥਾਨ) ਵਿਖੇ ਹੋਈ ਯੋਨੇਕਸ ਸਨਰਾਈਜ਼ ਨਾਰਥ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 10 ਤਗ਼ਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ।

ਅਜੀਤ ਡੈਸਕ 07-09-2026
ਜਲੰਧਰ, 6 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੇ ਬੈਡਮਿੰਟਨ ਖਿਡਾਰੀਆਂ ਨੇ ਭੀਲਵਾੜਾ (ਰਾਜਸਥਾਨ) ਵਿਖੇ ਹੋਈ ਯੋਨੇਕਸ ਸਨਰਾਈਜ਼ ਨਾਰਥ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 10 ਤਗ਼ਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ।ਪੰਜਾਬ ਨੇ 4 ਸੋਨੇ, 3 ਚਾਂਦੀ ਅਤੇ 3 ਕਾਂਸੀ ਦੇ ਤਗ਼ਮੇ ਜਿੱਤੇ। ਪੁਰਸ਼ ਸਿੰਗਲਜ਼ ਵਿਚ ਜਗਸ਼ੇਰ ਸਿੰਘ ਖੰਗੂੜਾ, ਜੂਨੀਅਰ ਲੜਕਿਆਂ ਦੇ ਸਿੰਗਲਜ਼ ਵਿਚ ਵੀਰੇਨ ਸੇਠ, ਜੂਨੀਅਰ ਲੜਕੀਆਂ ਦੇ ਸਿੰਗਲਜ਼ ਵਿਚ ਮੇਹਵਿਸ਼ ਕੌਰ ਅਤੇ ਜੂਨੀਅਰ ਲੜਕਿਆਂ ਦੇ ਡਬਲਜ਼ ਵਿਚ ਵੀਰੇਨ ਸੇਠ ਤੇ ਆਦਿਤਿਆ ਨੇ ਸੋਨੇ ਦੇ ਤਗ਼ਮੇ ਹਾਸਲ ਕੀਤੇ। ਚਾਂਦੀ ਦੇ ਤਗ਼ਮਿਆਂ ਵਿਚ ਮਹਿਲਾ ਸਿੰਗਲਜ਼ ਵਿਚ ਮੇਹਵਿਸ਼ ਕੌਰ, ਪੁਰਸ਼ ਡਬਲਜ਼ ਵਿਚ ਅਰਿਆਨ ਤੇ ਸ਼ਿਆਮਪ੍ਰਸਾਦ ਅਤੇ ਲੜਕੀਆਂ ਦੇ ਡਬਲਜ਼ ਵਿਚ ਸੀਜ਼ਾ ਤੇ ਸਮਾਇਰਾ ਨੇ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ। ਕਾਂਸੀ ਦੇ ਤਗ਼ਮੇ ਗੁਰਸਿਮਰਤ ਕੌਰ ਚਾਹਲ, ਦਿਵਯਮ ਸਚਦੇਵਾ ਅਤੇ ਸਮਰਥ-ਸੀਜ਼ਾ ਦੀ ਜੋੜੀ ਨੇ ਜਿੱਤੇ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਪੰਜਾਬ ਨੂੰ ਜੂਨੀਅਰ ਅਤੇ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪਾਂ ਲਈ 10 ਸਿੱਧੀਆਂ ਐਂਟਰੀਆਂ ਮਿਲੀਆਂ ਹਨ। ਇਹ ਪ੍ਰਾਪਤੀ ਪੰਜਾਬ ਬੈਡਮਿੰਟਨ ਲਈ ਮਹੱਤਵਪੂਰਨ ਮੀਲ-ਪੱਥਰ ਹੈ ਅਤੇ ਨਵੀਂ ਪੀੜ੍ਹੀ ਦੇ ਸ਼ਟਲਰਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
ਪਿਛਲੀ ਖ਼ਬਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਬਤ ਕੀਤੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ, ਛਿੜਿਆ ਵਿਵਾਦ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ ਗੌਰਵ ਚੌਧਰੀ ਦੇ ਤੂਫ਼ਾਨੀ ਸੈਂਕੜੇ ਸਦਕਾ ਬਠਿੰਡਾ ਨੇ ਜਲੰਧਰ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।