ਸ਼ੇਰਪੁਰ, 31 ਅਗਸਤ (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਦਿਲ ਹੈ ਇਸ ਕਰਕੇ ਕਸਬਾ ਸ਼ੇਰਪੁਰ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਮਿਊਨਿਟੀ ਸੈਂਟਰ ਸ਼ੇਰਪੁਰ ਵਿਖੇ ਵਿਕਾਸ ਕਮੇਟੀ ਵਲੋਂ ਕਰਵਾਏ ਇੱਕ ਧਾਰਮਿਕ ਸਮਾਗਮ ਸਮੇਂ ਬੋਲਦਿਆਂ ਕੀਤਾ | ਵਿਧਾਇਕ ਪੰਡੋਰੀ ਨੇ ਅੱਗੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਇੱਕ ਹੋਰ ਵਾਟਰ ਵਰਕਸ ਜਲਦੀ ਲਗਵਾਇਆ ਜਾਵੇਗਾ | ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਵਾਈ ਜਾਵੇਗੀ ਅਤੇ ਬਾਰਸ਼ ਦੇ ਮੌਸਮ ਤੋਂ ਬਾਅਦ ਟੋਭੇ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ | ਇਨ੍ਹਾਂ ਦੇ ਬੋਲਣ ਤੋਂ ਪਹਿਲਾਂ ਸਰਪੰਚ ਰਾਜਵਿੰਦਰ ਸਿੰਘ ਰਾਜ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਅਤੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਪਿੰਡ ਦੀਆਂ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ | ਸਟੇਜ ਦਾ ਸੰਚਾਲਨ ਕਰਦਿਆਂ ਹਰਵਿੰਦਰ ਸਿੰਘ ਮਿੰਟੂ ਨੇ ਦਲਿਤ ਸਮਾਜ ਦੀਆਂ ਮੰਗਾਂ ਦਾ ਜ਼ਿਕਰ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ ਇੰਸਪੈਕਟਰ,ਜਗਦੇਵ ਸਿੰਘ ਪ੍ਰਧਾਨ, ਬਲਾਕ ਪ੍ਰਧਾਨ ਆਪ ਚੇਤਨ ਰਿਸ਼ੀ ਭਗਵਾਨਪੁਰਾ, ਸੀਨੀਅਰ ਆਗੂ ਸੁਖਮਿੰਦਰ ਸਿੰਘ ਧਾਲੀਵਾਲ ਸ਼ੇਰਪੁਰ, ਪ੍ਰਧਾਨ ਨਾਹਰ ਸਿੰਘ, ਬਲਜਿੰਦਰ ਸਿੰਘ ਫ਼ੌਜੀ, ਹਰਵਿੰਦਰ ਸਿੰਘ ਕੁੱਕੂ, ਭਜਨ ਸਿੰਘ ਸਾਬਕਾ ਚੇਅਰਮੈਨ, ਅਜੈਬ ਸਿੰਘ, ਮੱਘਰ ਸਿੰਘ, ਹਰਬੰਸ ਸਿੰਘ ਹੰਸਾਂ ਗੰਡੇਵਾਲ, ਬਿੱਲੂ ਸਿੰਘ ਬੜੀ, ਸੁਖਦੇਵ ਸਿੰਘ ਡਰਾਈਵਰ, ਮੱਖਣ ਸਿੰਘ ਮਿਸਤਰੀ ਅਤੇ ਕਰਨੈਲ ਸਿੰਘ ਚੌਕੀਦਾਰ ਵੀ ਮੌਜੂਦ ਸਨ |