18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭਾਕਿਯੂ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਨੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਸੰਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ <br/>

ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਜਾਣ ਸਮੇਂ ਭਾਕਿਯੂ (ਸਿੱਧੂਪੁਰ) ਦੇ ਆਗੂ | ਤਸਵੀਰ-ਨਾਰੰਗ <br/> 16-07-2025
ਸ੍ਰੀ ਚਮਕੌਰ ਸਾਹਿਬ,15 ਜੁਲਾਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ ਦੀ ਅਗਵਾਈ ਹੇਠ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਇੱਥੋਂ ਦੇ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਨੂੰ ਸੌਂਪਿਆ ਗਿਆ | ਸ੍ਰੀ ਰੌਲੂਮਾਜਰਾ ਨੇ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਭੂਮੀ ਗ੍ਰਹਿਣ ਐਕਟ 2013 ਦੀ ਧਾਰਾ 10 ਦੀ ਉਲੰਘਣਾ ਹੈ | ਇਸ ਤੋਂ ਇਲਾਵਾ ਇਸ ਮੰਗ ਪੱਤਰ 'ਚ ਸ਼ੂਗਰ ਮਿੱਲ ਮੋਰਿੰਡਾ ਵਿਚ ਹੋਈ ਚੋਰੀ ਸਬੰਧੀ ਤੁਰੰਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜੇਲ ਭੇਜਣ ਅਤੇ ਝੋਨੇ ਦਾ ਭਾਅ 4 ਹਜਾਰ ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਭੋਜੇਮਾਜਰਾ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਕਤਲੌਰ, ਭੁਪਿੰਦਰ ਸਿੰਘ ਭੋਜੇਮਾਜਰਾ, ਗੁਰਮੀਤ ਸਿੰਘ ਮਕੜੋਨਾ, ਗੁਰਮੁੱਖ ਸਿੰਘ ਦੁਲਚੀਮਾਜਰਾ, ਬਹਾਦਰ ਸਿੰਘ ਕਲਾਰਾਂ, ਹਰਚੰਦ ਸਿੰਘ ਕਜੌਲੀ, ਸੱਜਣ ਸਿੰਘ ਕਲਾਰਾਂ, ਸ਼ੇਰ ਸਿੰਘ ਡਹਿਰ, ਸਤਵਿੰਦਰ ਸਿੰਘ ਰੌਲੂਮਾਜਰਾ, ਲਖਵੀਰ ਸਿੰਘ ਰੌਲੂਮਾਜਰਾ, ਅਮਰੀਕ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ 29ਵੇਂ ਹਫ਼ਤੇ ਜੁੜਵਾਂ ਬੱਚਿਆਂ ਨੂੰ ਸਫਲਤਾ ਪੂਰਵਕ ਜਨਮ ਦਿਵਾ ਕੇ ਘਰ ਭੇਜਿਆ <br/> ਅਗਲੀ ਖ਼ਬਰ ਪਿੰਡ ਅਕਬਰਪੁਰ 'ਚ 5 ਬੱਕਰੀਆਂ ਮਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।