18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਅਕਬਰਪੁਰ 'ਚ 5 ਬੱਕਰੀਆਂ ਮਰੀਆਂ <br/>

ਮਿ੍ਤਕ ਪਈਆਂ ਬੱਕਰੀਆਂ ਨੂੰ ਦੇਖ ਰਿਹਾ ਰਘਬੀਰ ਸਿੰਘ ਅਤੇ ਹੋਰ | ਤਸਵੀਰਾਂ: ਵਰੁਣ ਲਾਂਬਾ <br/> 16-07-2025
ਰੂਪਨਗਰ, 15 ਜੁਲਾਈ (ਸਟਾਫ਼ ਰਿਪੋਰਟਰ)-ਨੇੜਲੇ ਪਿੰਡ ਅਕਬਰਪੁਰ ਵਿਖੇ ਲੰਘੀ ਰਾਤ ਰਘਬੀਰ ਸਿੰਘ ਨਾਮਕ ਵਿਅਕਤੀ ਦੀਆਂ ਪੰਜ ਬੱਕਰੀਆਂ ਦੀ ਮੌਤ ਹੋ ਗਈ ਹੈ | ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਬਾੜੇ ਵਿਚ ਗਿਆ ਤਾਂ ਪੰਜ ਬੱਕਰੀਆਂ ਮਰੀਆਂ ਪਈਆਂ ਸਨ | ਨੇੜਲੇ ਪਿੰਡ ਤੋਂ ਡਾਕਟਰ ਨੂੰ ਸੱਦਿਆ ਗਿਆ ਤਾਂ ਉਸਨੇ ਦੱਸਿਆ ਕਿ ਇਹਨਾਂ ਬੱਕਰੀਆਂ ਨੂੰ ਕੋਈ ਜਹਿਰੀਲੀ ਚੀਜ਼ ਦਿੱਤੀ ਗਈ ਹੈ | ਉਹਨਾਂ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ, ਉਸਨੇ ਇਹ ਬੱਕਰੀਆਂ ਪਹਿਲਾਂ ਆਪਣੇ ਬਿਮਾਰ ਬੱਚੇ ਨੂੰ ਦੁੱਧ ਲਈ ਰੱਖੀਆਂ ਸਨ, ਪਰ ਹੁਣ ਇਹ ਬਕਰੀਆਂ ਹੀ ਉਸ ਦੀ ਰੋਜੀ ਰੋਟੀ ਦਾ ਸਾਧਨ ਬਣ ਗਈਆਂ ਸਨ | ਉਹਨਾਂ ਭਰੇ ਮਨ ਨਾਲ ਕਿਹਾ ਕਿ ਮੈਂ ਦਿਹਾੜੀਦਾਰ ਮਜ਼ਦੂਰ ਹਾਂ ਪਤਾ ਨਹੀਂ ਕਿਸ ਨੇ ਮੇਰੇ ਨਾਲ ਦੁਸ਼ਮਣੀ ਕੱਢੀ ਹੈ ਅਤੇ ਮੇਰੀਆਂ ਪੰਜ ਬੱਕਰੀਆਂ ਨੂੰ ਜ਼ਹਿਰ ਦੇ ਦਿੱਤੀ ਹੈ, ਜਿਸ ਨਾਲ ਮੇਰਾ 45 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਜੀਵ ਹੱਤਿਆ ਕੀਤੀ ਗਈ ਹੈ |

ਪਿਛਲੀ ਖ਼ਬਰ ਭਾਕਿਯੂ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਨੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਸੰਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਅਪਗ੍ਰੇਡ ਹੋਣ ਦੇ ਬਾਵਜੂਦ ਲੋਕਾਂ ਨੂੰ ਸਹੂਲਤਾਂ ਨਾ ਮਿਲਣੀਆਂ ਸਰਕਾਰ ਦੇ ਦਾਅਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।