17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਨੂੰ ਖੇਤਾਂ ਲਈ ਨਹਿਰੀ ਪਾਣੀ ਮਿਲਣ ਦਾ ਸੁਪਨਾ ਹੁਣ ਸਾਕਾਰ ਹੋਣ ਕੰਢੇ

ਨੂਰਪੁਰ ਬੇਦੀ, 17 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਕਿਸਾਨਾਂ ਦਾ ਦਹਾਕਿਆਂ ਪੁਰਾਣਾ ਸੁਪਨਾ ਹੁਣ ਹਕੀਕਤ ਬਣਨ ਦੇ ਕੰਢੇ ਪਹੁੰਚ ਗਿਆ ਹੈ। ਹਰ ਸਾਲ ਸਤਲੁਜ ਦਰਿਆ ’ਤੇ ਵੱਖ-ਵੱਖ ਖੱਡਾਂ ਦੇ ਪਾਣੀ ਕਾਰਨ ਹੜ੍ਹਾਂ ਦੀ ਮਾਰ ਝੱਲਣ ਵਾਲੇ ਇਸ ਇਲਾਕੇ ਦੇ ਖੇਤਾਂ ਤੱਕ ਹੁਣ ਦਰਿਆਈ ਪਾਣੀ ਸਿੰਚਾਈ ਲਈ ਪਹੁੰਚਣ ਜਾ ਰਿਹਾ ਹੈ।

ਨੂਰਪੁਰ ਬੇਦੀ ਦੇ ਸਿੰਚਾਈ ਪ੍ਰਾਜੈਕਟ ਦੀਆਂ ਤਸਵੀਰ : ਢੀਂਡਸਾ 18-11-2026
ਨੂਰਪੁਰ ਬੇਦੀ, 17 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਕਿਸਾਨਾਂ ਦਾ ਦਹਾਕਿਆਂ ਪੁਰਾਣਾ ਸੁਪਨਾ ਹੁਣ ਹਕੀਕਤ ਬਣਨ ਦੇ ਕੰਢੇ ਪਹੁੰਚ ਗਿਆ ਹੈ। ਹਰ ਸਾਲ ਸਤਲੁਜ ਦਰਿਆ ’ਤੇ ਵੱਖ-ਵੱਖ ਖੱਡਾਂ ਦੇ ਪਾਣੀ ਕਾਰਨ ਹੜ੍ਹਾਂ ਦੀ ਮਾਰ ਝੱਲਣ ਵਾਲੇ ਇਸ ਇਲਾਕੇ ਦੇ ਖੇਤਾਂ ਤੱਕ ਹੁਣ ਦਰਿਆਈ ਪਾਣੀ ਸਿੰਚਾਈ ਲਈ ਪਹੁੰਚਣ ਜਾ ਰਿਹਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਚੱਢਾ ਨੇ ਪਾਣੀ ਦੀ ਖੇਤੀਬਾੜੀ ਲਈ ਵਰਤੋਂ ਕਰਨ ਦਾ ਮੁੱਦਾ ਲਗਾਤਾਰ ਸਰਕਾਰ ਤੇ ਜਲ ਸਰੋਤ ਵਿਭਾਗ ਦੇ ਧਿਆਨ ਵਿਚ ਲਿਆਂਦਾ, ਜਿਸ ਦੇ ਨਤੀਜੇ ਵਜੋਂ ਹੁਣ 650 ਕਰੋੜ ਰੁਪਏ ਦੀ ਲਾਗਤ ਵਾਲੇ ਸਿੰਚਾਈ ਪ੍ਰਾਜੈਕਟ ’ਤੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਯੋਜਨਾ ਦਾ ਮੁੱਖ ਟੀਚਾ ਨੂਰਪੁਰ ਬੇਦੀ ਬਲਾਕ ਦੇ ਪੂਰੇ ਪਿੰਡਾਂ ਨੂੰ ਪੜਾਅ ਵਾਰ ਨਹਿਰੀ ਤੇ ਦਰਿਆਈ ਪਾਣੀ ਦੀ ਸਿੰਚਾਈ ਸਹੂਲਤ ਨਾਲ ਜੋੜਨਾ ਹੈ। ਪਹਿਲੇ ਪੜਾਅ ਤਹਿਤ 9 ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਆਉਣ ਵਾਲੇ ਇਕ ਮਹੀਨੇ ਦੇ ਅੰਦਰ ਸਿੰਚਾਈ ਲਈ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੀ ਉਮੀਦ ਹੈ। ਇਨ੍ਹਾਂ ਪਿੰਡਾਂ ਵਿਚ ਅਬਿਆਣਾ ਕਲਾਂ, ਅਬਿਆਣਾ ਖ਼ੁਰਦ, ਛੌਂਟਾ, ਛੱਜਾ, ਬਜਰੂੜ, ਭੱਟੋ, ਨੰਗਲ, ਮਾਧੋਪੁਰ ਤੇ ਸਰਥਲੀ ਸ਼ਾਮਿਲ ਹਨ। ਇਸ ਪਹਿਲੇ ਪੜਾਅ ਰਾਹੀਂ 2,785 ਏਕੜ ਖੇਤੀਬਾੜੀ ਰਕਬੇ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਸਤਲੁਜ ਤੇ ਸਵਾ ਨਦੀ ਬਣਨਗੇ ਸਿੰਚਾਈ ਦੇ ਮੁੱਖ ਸਰੋਤ- 650 ਕਰੋੜ ਰੁਪਏ ਦੀ ਇਸ ਸਮੁੱਚੀ ਯੋਜਨਾ ਵਿਚ ਸਤਲੁਜ ਦਰਿਆ ਤੋਂ ਲਿਫ਼ਟ ਸਿੰਚਾਈ ਪ੍ਰਣਾਲੀ ਰਾਹੀਂ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਵਾਂ ਨਦੀ ਤੇ ਇਲਾਕੇ ਦੇ ਚੋਆਂ ਦੇ ਪਾਣੀ ਦੀ ਸੰਭਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ 8 ਤੋਂ 14 ਪਿੰਡਾਂ ਦੇ ਸਮੂਹ ਬਣਾ ਕੇ ਛੋਟੀਆਂ-ਛੋਟੀਆਂ ਲਿਫ਼ਟ ਸਿੰਚਾਈ ਸਕੀਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਪਹਿਲੇ ਪੜਾਅ ਵਿਚ ਪਿੰਡ ਛੱਜਾ ਨੇੜੇ ਨਹਿਰੀ ਸਰੋਤ ਤੋਂ ਪਾਣੀ ਚੁੱਕ ਕੇ ਪਾਈਪ-ਲਾਈਨਾਂ ਰਾਹੀਂ ਅਬਿਆਣਾ ਖ਼ੁਰਦ ਤੇ ਭੱਟੋ ਵਿਖੇ ਬਣਾਏ ਜਲ ਭੰਡਾਰਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਇਥੋਂ ਅੱਗੇ ਪਾਈਪ-ਲਾਈਨਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ। ਇਸੇ ਤਰ੍ਹਾਂ ਅਗਲੇ ਪੜਾਵਾਂ ਵਿਚ ਹੋਰ ਪਿੰਡਾਂ ਨੂੰ ਵੀ ਇਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਇਸ ਯੋਜਨਾ ਦਾ ਇਕ ਹੋਰ ਮਹੱਤਵਪੂਰਨ ਪੱਖ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਅਤੇ ਵੱਖ-ਵੱਖ ਚੋਆਂ ’ਤੇ ਬੰਨ੍ਹ ਬਣਾ ਕੇ ਬਰਸਾਤੀ ਪਾਣੀ ਨੂੰ ਸਟੋਰ ਕਰਨਾ ਹੈ। ਨੂਰਪੁਰ ਬੇਦੀ ਬਲਾਕ ਦੇ ਕਿਸਾਨਾਂ ਨੂੰ ਹੁਣ ਤੱਕ ਸਿੰਚਾਈ ਲਈ ਮੁੱਖ ਤੌਰ ’ਤੇ ਧਰਤੀ ਹੇਠਲੇ ਪਾਣੀ ਅਤੇ ਬਰਸਾਤ ’ਤੇ ਨਿਰਭਰ ਰਹਿਣਾ ਪੈਂਦਾ ਰਿਹਾ ਹੈ।
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਮੋਰਿੰਡਾ ਵਿਚ ਨਹੀਂ ਹੋ ਰਿਹਾ ਕੂੜੇ ਦੇ ਢੇਰਾਂ ਦਾ ਹੱਲ, ਅੱਗ ਲਗਾ ਕੇ ਫੂਕਿਆ ਜਾ ਰਿਹਾ ਹੈ ਸ਼ਹਿਰ ’ਚ ਪਿਆ ਕੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।