18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

29ਵੇਂ ਹਫ਼ਤੇ ਜੁੜਵਾਂ ਬੱਚਿਆਂ ਨੂੰ ਸਫਲਤਾ ਪੂਰਵਕ ਜਨਮ ਦਿਵਾ ਕੇ ਘਰ ਭੇਜਿਆ <br/>

ਅਜੀਤ ਡੈਸਕ 16-07-2025
ਮੋਰਿੰਡਾ, 15 ਜੁਲਾਈ (ਪਿ੍ਤਪਾਲ ਸਿੰਘ)-ਸਥਾਨਕ ਸ਼ਹਿਰ ਵਿਚ ਪਹਿਲੀ ਵਾਰ ਫਤਿਹ ਹਸਪਤਾਲ ਮੋਰਿੰਡਾ ਵਿਖੇ 29ਵੇਂ ਹਫ਼ਤੇ ਪੈਦਾ ਹੋਏ ਦੋ ਜੁੜਵਾਂ ਬੱਚਿਆਂ ਨੂੰ ਡੇਢ ਮਹੀਨੇ ਦੀ ਮਿਹਨਤ ਉਪਰੰਤ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਤਿਹ ਹਸਪਤਾਲ ਮੋਰਿੰਡਾ ਦੇ ਡਾਕਟਰ ਮਿ੍ਗਿੰਦ ਸਿੰਘ ਐਮ.ਡੀ (ਬੱਚਿਆਂ ਦੇ ਸਪੈਸ਼ਲ), ਡਾਕਟਰ ਰੁਪਿੰਦਰ ਕੌਰ ਐਮ.ਡੀ (ਔਰਤਾਂ ਦੇ ਮਾਹਿਰ) ਅਤੇ ਡਾ: ਲਖਬੀਰ ਸਿੰਘ ਨੇ ਦੱਸਿਆ ਕਿ ਪਰਦੀਪ ਕੌਰ ਪਤਨੀ ਪਰਮਜੀਤ ਸਿੰਘ ਪਿੰਡ ਕਾਲੇ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਹਸਪਤਾਲ ਵਿਚ 29 ਮਈ ਨੂੰ ਰਾਤੀ 12 ਵਜੇ ਐਮਰਜੈਂਸੀ ਵਿਚ ਦਾਖਲ ਹੋਏ ਸਨ | ਇਸ ਦੌਰਾਨ ਪਰਦੀਪ ਕੌਰ ਵਿਚ ਸਿਰਫ 6 ਗ੍ਰਾਮ ਖ਼ੂਨ ਸੀ, ਪਰ ਹਸਪਤਾਲ ਦੇ ਡਾਕਟਰਾਂ ਵਲੋਂ ਆਪਣੀ ਸੂਝ-ਬੂਝ ਅਤੇ ਸਖ਼ਤ ਮਿਹਨਤ ਸਦਕਾ ਪਰਦੀਪ ਕੌਰ ਦੇ ਜੁੜਵਾਂ ਬੱਚਿਆਂ ਨੂੰ ਜਨਮ ਦਵਾਇਆ | ਜਨਮ ਵੇਲੇ ਜੁੜਵਾਂ ਬੱਚਿਆਂ ਵਿੱਚੋਂ ਲੜਕੇ ਦਾ ਵਜਨ ਸਿਰਫ 1200 ਗ੍ਰਾਮ ਅਤੇ ਲੜਕੀ ਦਾ ਵਜਨ 1100 ਗ੍ਰਾਮ ਸੀ ਜਿਨ੍ਹਾਂ ਨੂੰ ਹਸਪਤਾਲ ਵਿਚ ਆਈ.ਸੀ.ਯੂ. ਵਾਰਡ ਵਿਚ ਵੈਂਟੀਲੇਟਰ 'ਤੇ ਰੱਖਿਆ ਗਿਆ ਤੇ ਅੱਜ ਕਰੀਬ ਡੇਢ ਮਹੀਨੇ ਬਾਅਦ 1500 ਗ੍ਰਾਮ ਦਾ ਵਜਨ ਹੋਣ ਉਪਰੰਤ ਦੋਵੇਂ ਬੱਚਿਆਂ ਨੂੰ ਛੁੱਟੀ ਦਿੱਤੀ ਗਈ | ਡਾ. ਮਿ੍ਗਿੰਦ ਸਿੰਘ ਨੇ ਦੱਸਿਆ ਕਿ ਮੋਰਿੰਡਾ ਵਿਚ ਇਹ ਪਹਿਲੀ ਵਾਰ ਉਹਨਾਂ ਦੇ ਹਸਪਤਾਲ ਵਿਚ ਸੰਭਵ ਹੋ ਸਕਿਆ, ਨਹੀਂ ਅਜਿਹੇ ਕੇਸਾਂ ਵਿਚ ਆਮ ਲੋਕਾਂ ਨੂੰ ਚੰਡੀਗੜ੍ਹ ਦੇ ਵੱਡੇ-ਵੱਡੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ, ਪਰ ਹੁਣ ਉਹਨਾਂ ਦੇ ਹਸਪਤਾਲ ਵਿਚ ਬੱਚਿਆਂ ਅਤੇ ਔਰਤਾਂ ਦੇ ਹਰ ਪ੍ਰਕਾਰ ਦੇ ਇਲਾਜ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਹਨ | ਫਤਿਹ ਹਸਪਤਾਲ ਵਿਚ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ | ਇਸ ਮੌਕੇ ਪਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਤੋਂ ਕਰੀਬ 14 ਸਾਲ ਬਾਅਦ ਉਹਨਾਂ ਦੇ ਘਰ ਖ਼ੁਸ਼ੀਆਂ ਆਈਆਂ ਹਨ, ਦੋ ਬੱਚਿਆਂ ਨੇ ਜਨਮ ਲਿਆ | ਉਹ ਹਸਪਤਾਲ ਦੇ ਸਮੂਹ ਸਟਾਫ਼ ਅਤੇ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ |

ਪਿਛਲੀ ਖ਼ਬਰ ਮੋਰਿੰਡਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਸ.ਡੀ.ਐਮ. ਮੋਰਿੰਡਾ ਵਲੋਂ ਅਧਿਕਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਭਾਕਿਯੂ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਨੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਸੰਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।