ਰੂਪਨਗਰ, 17 ਨਵੰਬਰ (ਸਤਨਾਮ ਸਿੰਘ ਸੱਤੀ)-132 ਕੇ. ਵੀ. ਸਬ-ਸਟੇਸ਼ਨ ਰੂਪਨਗਰ ਵਿਖੇ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਦੇ ਕੰਮ ਕਾਰਨ 18 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ 11 ਕੇ. ਵੀ. ਗੋਬਿੰਦ ਵੈਲੀ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਸੁੱਖ ਰਾਮਪੁਰ ਟੱਪਰੀਆਂ, ਸੁੱਖਰਾਮਪੁਰ ਇਨਕਲੇਵ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਅਮਰ ਕਲੋਨੀ, ਨਾਨਕਪੁਰਾ, ਜੇ.ਜੇ. ਵੈਲੀ, ਆਈ. ਟੀ. ਆਈ. ਕੈਂਪਸ ਰੂਪਨਗਰ, ਪੋਲੀਟੈਕਨੀਕਲ ਕਾਲਜ, ਥਾਣਾ ਸਦਰ, ਹੋਲੀ ਫੈਮਿਲੀ ਸਕੂਲ, ਸਦਾਬਰਤ, ਗੋਲਡਨ ਸਿਟੀ, ਗਰੀਨ ਐਵਨਿਊ ਅਤੇ ਹੁਸੈਨਪੁਰ ਸਮੇਤ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ. ਐੱਸ. ਪੀ. ਸੀ. ਐਲ. ਸਬ-ਡਵੀਜ਼ਨ ਰੂਪਨਗਰ ਵਲੋਂ ਦਿੱਤੀ ਗਈ।