18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਜ਼ਿਲ੍ਹਾ ਗਤਕਾ ਐਸੋਸੀਏਸ਼ਨ ਵਲੋਂ ਗਤਕਾ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪ੍ਰੋਗਰਾਮਾਂ ਦਾ ਐਲਾਨ

ਅਜੀਤ ਡੈਸਕ 16-07-2025
ਰੂਪਨਗਰ, 15 ਜੁਲਾਈ (ਯਸ਼ਵੰਤ ਬੱਸੀ)-ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਵਿਚ ਗਤਕਾ ਖੇਡ ਨੂੰ ਜ਼ਿਲ੍ਹਾ ਰੂਪਨਗਰ ਅੰਦਰ ਹੋਰ ਪ੍ਰਫੁਲਿਤ ਕਰਨ ਲਈ ਅਤੇ ਅਗਸਤ ਮਹੀਨੇ ਹੋਣ ਵਾਲੀ ਸਟੇਟ ਘੰਟੀਸ਼ਿਪ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਰੂਪਨਗਰ ਵਲੋਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਰੂਲਾਂ ਤਹਿਤ ਜ਼ਿਲ੍ਹਾ ਗਤਕਾ ਚੈਂਪੀਅਨਸ਼ਿਪ 2025 ਲੜਕੇ ਤੇ ਲੜਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ 26 ਅਤੇ 27 ਜੁਲਾਈ ਨੂੰ ਕਰਵਾਈ ਜਾ ਰਹੀ ਹੈ,ਜਿਸ ਵਿਚ ਉਮਰ ਵਰਗ ਅੰਡਰ 11,14, 17,19,25 ਅਤੇ ਅੰਡਰ-30 ਦੇ ਲੜਕੇ ਤੇ ਲੜਕੀਆਂ ਸ਼ਾਸਤਰ ਪ੍ਰਦਰਸ਼ਨ ਟੀਮ ਤੇ ਵਿਅਕਤੀਗਤ, ਫਰੀ ਸੋਟੀ ਟੀਮ ਤੇ ਵਿਅਕਤੀਗਤ, ਸਿੰਗਲ ਸੋਟੀ ਟੀਮ ਤੇ ਵਿਅਕਤੀਗਤ ਆਦਿ ਈਵੇਂਟਾਂ ਵਿਚ ਭਾਗ ਲੈ ਸਕਦੇ ਹਨ, ਸੋ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਚਾਹਵਾਨ ਖਿਡਾਰੀਆਂ ਦੀ ਰਜਿਸਟਰੇਸ਼ਨ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਧਿਕਾਰਕਤ ਵੈਬਸਾਈਟ www.punjabgatkaassociation.com 'ਤੇ ਮਿਤੀ 24 ਜੁਲਾਈ ਤੱਕ ਕਰਵਾਈ ਜਾ ਸਕਦੀ ਹੈ, ਬਿਨਾਂ ਰਜਿਸਟਰੇਸ਼ਨ ਤੋਂ ਕੋਈ ਵੀ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਨਹੀਂ ਲੈ ਸਕੇਗਾ | ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੇ ਦੱਸਿਆ ਕਿ 19-20 ਜੁਲਾਈ ਨੂੰ ਰੈਫਰੀ ਕੈਂਪ ਤੇ ਖਿਡਾਰੀਆਂ ਦਾ ਗਤਕਾ ਸਿਖਲਾਈ ਕੈਂਪ 20-25 ਜੁਲਾਈ ਤੱਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖ਼ੇ ਲਗਾਇਆ ਜਾਵੇਗਾ, ਤਾਂ ਜੋ ਬੱਚਿਆਂ ਨੂੰ , ਜੋ ਵੀ ਬਰੀਕੀਆਂ/ਤਬਦੀਲੀਆਂ ਸਬੰਧੀ ਜਾਣੂ ਕਰਵਾਇਆ ਜਾ ਸਕੇ | ਰੈਫਰੀ ਜੋ ਟ੍ਰੇਨਿਗ ਦੇ ਚਾਹਵਾਨ ਹਨ ਉਹ 19 ਜੁਲਾਈ ਨੂੰ ਸਮੇਂ ਸਿਰ ਹਾਜਰ ਹੋਣ ਦੀ ਕਿਰਪਾਲਤਾ ਕਰਨ | ਇਸ ਚੈਂਪੀਅਨਸ਼ਿਪ ਵਿਚੋਂ ਜੇਤੂ ਖਿਡਾਰੀ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਸਤ ਵਿਚ ਹੋ ਰਹੀ ਸਟੇਟ ਗਤਕਾ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਰੂਪਨਗਰ ਵਲੋਂ ਭਾਗ ਲੈਣਗੇ | ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀ ਖਿਡਾਰਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜਸਵਿੰਦਰ ਸਿੰਘ ਪਾਬਲਾ ਜਨਰਲ ਸਕੱਤਰ ਨੇ ਸਮੂਹ ਮਾਪਿਆਂ, ਗਤਕਾ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੀ ਵਿਰਾਸਤੀ ਖੇਡ ਗਤਕਾ ਨਾਲ ਜੋੜਨ ਤੇ ਚੈਂਪੀਅਨਸ਼ਿਪ ਵਿਚ ਭਾਗ ਲੈਣ |
ਪਿਛਲੀ ਖ਼ਬਰ ਗਲੀ 'ਚ ਸੁੱਕਣੀ ਪਾਈ ਕਣਕ ਚੋਰੀ ਅਗਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਨਾਲ ਰਜਿਸਟਰੀ ਬਣੀ ਆਸਾਨ, ਖ਼ਤਮ ਹੋਈ ਖੱਜਲ ਖੁਆਰੀ-ਚੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।