18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਇਲਾਕਾ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 16-07-2025
ਰੂਪਨਗਰ, 15 ਜੁਲਾਈ (ਯਸ਼ਵੰਤ ਬੱਸੀ)-ਇਲਾਕਾ ਸੰਘਰਸ਼ ਕਮੇਟੀ ਵਲੋਂ ਟੁੱਟੀਆਂ ਸੜਕਾਂ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਉਣ ਲਈ ਅੱਜ ਐਕਸੀਅਨ ਪੀ. ਡਬਲਿਊ. ਡੀ. ਰੂਪਨਗਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਅਤੇ ਗਿਆਨ ਸਿੰਘ ਘਨੌਲੀ ਨੇ ਪੰਜਾਬ ਦੀ 'ਆਪ' ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੀ ਅਕਾਲੀ, ਕਾਂਗਰਸ ਅਤੇ ਭਾਜਪਾ ਵਾਂਗੂ ਅਗਲੀਆਂ ਚੋਣਾਂ 'ਚ ਗੱਦੀ ਪੱਕੇ ਪੈਰੀਂ ਕਰਨ ਲਈ ਦਾਅ ਪੇਚਾਂ 'ਚ ਜੁਟੀ ਹੋਈ ਹੈ, ਜਿਸ ਕਾਰਨ ਨਿਆਂ ਅਤੇ ਲੋਕਤੰਤਰ ਦਾ ਭੋਗ ਪੈ ਗਿਆ ਹੈ | ਆਗੂਆਂ ਨੇ ਦੋਸ਼ ਲਾਇਆ ਕਿ ਰੋਪੜ ਬਲਾਕ ਦੇ 150 ਪਿੰਡਾਂ ਦੀਆਂ ਸੜਕਾਂ ਲਈ ਆਇਆ ਫੰਡ ਵਿਅਰਥ ਪਿਆ ਹੈ, ਤੇ ਲੋਕ ਇਹਨਾਂ ਟੁੱਟੀਆਂ ਸੜਕਾਂ ਦਾ ਸੰਤਾਪ ਹੰਢਾ ਰਹੇ ਹਨ | ਇਲਾਕਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਟੈਂਡਰ ਹੋਣ ਉਪਰੰਤ ਵੀ ਕੰਮ ਸ਼ੁਰੂ ਹੋਣ ਲਈ ਕੋਈ ਦਿਨ ਦਿਹਾੜਾ ਨਿਸ਼ਚਤ ਨਹੀਂ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਖੇੜੀ, ਮਾਸਟਰ ਜਗਤਾਰ ਸਿਘ, ਦਲੀਪ ਸਿੰਘ ਘਨੌਲਾ ਆਦਿ ਨੇ ਮੰਗ ਕੀਤੀ ਕਿ ਸੜਕਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਅਤੇ ਨਵੇਂ ਬਣੇ ਪੁਲਾਂ ਤੋਂ ਪਟਵਾਰ ਖਾਨਾ ਵਲ ਨੂੰ ਰਸਤਾ ਖੋਲਿ੍ਹਆ ਜਾਵੇ | ਧਰਨੇ 'ਚ ਇੰਦਰਜੀਤ ਸਿੰਘ, ਸ਼ਮਸ਼ੇਰ ਸਿੰਘ, ਪ੍ਰੇਮ ਸਿੰਘ, ਹੁਸਨ ਚੰਦ, ਰਾਮ ਸਿੰਘ, ਮਾਨ ਸਿੰਘ, ਸੁਰਜੀਤ ਸਿੰਘ, ਹਰਮੀਤ ਸਿੰਘ, ਮੇਵਾ ਸਿੰਘ, ਮਦਨ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਅਤੇ ਸੋਮਾ ਸਿੰਘ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਬਾਗ ਦਾ ਨਵੀਨੀਕਰਨ ਕਰਨ ਲਈ ਰੂਪ-ਰੇਖਾ ਤਿਆਰ-ਡੀ.ਸੀ. <br/> ਅਗਲੀ ਖ਼ਬਰ ਸਮਾਰਟ ਮੀਟਰਾਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।