18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਹਾਰਾਜਾ ਰਣਜੀਤ ਸਿੰਘ ਬਾਗ ਦਾ ਨਵੀਨੀਕਰਨ ਕਰਨ ਲਈ ਰੂਪ-ਰੇਖਾ ਤਿਆਰ-ਡੀ.ਸੀ. <br/>

ਅਜੀਤ ਡੈਸਕ 16-07-2025
ਰੂਪਨਗਰ, 15 ਜੁਲਾਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਸ਼ਹਿਰ ਦੇ ਪ੍ਰਸਿੱਧ ਤੇ ਇਤਿਹਾਸਕ ਸਥਾਨ ਮਹਾਰਾਜਾ ਰਣਜੀਤ ਸਿੰਘ ਬਾਗ ਨੂੰ ਹੋਰ ਸੁੰਦਰ ਬਣਾਉਣ ਅਤੇ ਨਵੀਨੀਕਰਨ ਕਰਨ ਦਾ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਦਾ ਦੌਰਾ ਕਰਦਿਆਂ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਬਾਗ ਰੋਪੜ ਸ਼ਹਿਰ ਦਾ ਸਤਲੁਜ ਦਰਿਆ ਕੰਢੇ ਸਥਿਤ ਇਤਿਹਾਸਿਕ ਤੇ ਖੂਬਸੂਰਤ ਸਥਾਨ ਹੈ ਅਤੇ ਰੋਜ਼ਾਨਾ ਰੋਪੜ ਸ਼ਹਿਰ ਵਾਸੀ ਸਵੇਰ ਸ਼ਾਮ ਇੱਥੇ ਸੈਰ ਕਰਨ ਆਉਂਦੇ ਹਨ ਅਤੇ ਦੂਰ ਦੁਰਾਡਿਓ ਵੀ ਲੋਕ ਇੱਥੇ ਘੁੰਮਣ ਫਿਰਨ ਲਈ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦੇ ਅਧੀਨ ਪਾਰਕ 'ਚ ਸੁੰਦਰਤਾ ਵਧਾਉਣ ਲਈ ਨਵੇਂ ਫੁੱਲਦਾਰ ਬੂਟੇ ਲਗਾਏ ਜਾਣਗੇ, ਸੁਰੱਖਿਆ ਦੇ ਮੱਦੇਨਜ਼ਰ ਲਾਈਟਾਂ ਲਗਾਈਆ ਜਾਣਗੀਆਂ, ਸੀ.ਸੀ.ਟੀ.ਵੀ. ਕੈਮਰੇ ਵੀ ਚਾਲੂ ਹਾਲਤ 'ਚ ਰੱਖੇ ਜਾਣਗੇ, ਪੈਦਲ ਤੁਰਨ ਵਾਲੇ ਰਸਤਿਆਂ ਨੂੰ ਸੁਧਾਰ ਕੇ ਫੁੱਟਪਾਥ ਨੂੰ ਨਵੀਂ ਰੂਪ-ਰੇਖਾ ਦਿੱਤੀ ਜਾਵੇਗੀ, ਬੱਚਿਆਂ ਲਈ ਅਲੱਗ ਤੋਂ ਕਿੱਡ ਸੈਕਸ਼ਨ ਬਣਾਇਆ ਜਾਵੇਗਾ, ਓਪਨ ਜਿੰਮ ਵਿਚ ਵੀ ਸੁਧਾਰ ਕੀਤਾ ਜਾਵੇਗਾ, ਇੱਥੇ ਲੋਕਾਂ ਦੇ ਖਾਣ ਪੀਣ ਲਈ ਕੈਫੇ ਦਾ ਢਾਂਚਾ ਤਿਆਰ ਕੀਤਾ ਜਾਵੇਗਾ, ਰਸਤਿਆਂ ਦੇ ਨਾਲ-ਨਾਲ ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾਣਗੇ, ਫੁਹਾਰਿਆਂ ਦੀ ਮੁਰੰਮਤ ਕੀਤੀ ਜਾਵੇਗੀ, ਪੇਂਟਵਰਕ (ਮੂਰਤੀਆਂ, ਮਿਸਲ ਕਿਲ੍ਹਾ) ਆਦਿ ਕੰਮ ਵੀ ਨਵੀਂ ਰੂਪਰੇਖਾ ਵਿਚ ਸ਼ਾਮਿਲ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨਵੀਨੀਕਰਨ ਨਗਰ ਨਿਵਾਸੀਆਂ ਨੂੰ ਸਿਹਤਮੰਦ ਅਤੇ ਸੁਖਦਾਈ ਵਾਤਾਵਰਣ ਪ੍ਰਦਾਨ ਕਰੇਗਾ ਅਤੇ ਪਰਿਵਾਰਾਂ ਲਈ ਮਨੋਰੰਜਨ ਦਾ ਕੇਂਦਰ ਸਾਬਤ

ਪਿਛਲੀ ਖ਼ਬਰ ਨੰਨ੍ਹਾ ਪਰਬਤਾਰੋਹੀ ਤੇਗਬੀਰ ਸਿੰਘ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ <br/> ਅਗਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।