ਚੰਡੀਗੜ੍ਹ, 3 ਅਗਸਤ - ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਮੁੱਦੇ ਉੱਪਰ ਬਲਦਿਆਂ ਕਿਹਾ ਕਿ ਬੱਚੇ ਮਿਹਨਤ ਕਰਦੇ ਹਨ ਤਾਂ ਮਾਪੇ ਵੀ ਨਾਲ ਮਿਹਨਤ ਕਰਦੇ ਹਨ। 2019 ਤੋਂ 2024 ਤੱਕ 65 ਪੇਪਰ ਲੌਕ ਹੋਏ ਹਨ, 2014 ਤੋਂ ਹੁਣ ਤੱਕ 93 ਪੇਪਰ ਲੌਕ ਹੋਏ ਹਨ।ਪੇਪਰ ਵਿਕਦਾ ਹੈ ਤਾਂ ਬੱਚੇ ਦਾ ਸੁਪਨਾ ਟੁੱਟਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਸਰਕਾਰ ਹੈ ਉਥੇ ਪੇਪਰ ਲੀਕ ਹੋਏ ਹਨ। ਪੀਪਰ ਲੀਕ ਦੇ 5 ਟੌਪ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ। ਪੇਪਰ ਲੀਕ ਨੂੰ ਲੈ ਕੇ ਜੈਨ ਜ਼ੀ ਦਾ ਗੁੱਸਾ ਫੁਟਿਆ ਹੈ। ਹੱਕ ਮੰਗ ਰਹੇ ਬੱਚਿਆਂ ਉੱਪਰ ਲਾਠੀਚਾਰਜ ਹੋਇਆ, ਬੱਚਿਆਂ ਉੱਪਰ ਪੈਲੇਟ ਗੰਨ ਦਾ ਇਸਤੇਮਾਲ ਹੋਇਆ। ਸਾਡੀ ਸਿੱਖਿਆ ਨੇ ਸਾਡੀ ਭਰੋਸੇਯਗਤਾ ਗੁਆ ਲਈ ਹੈ। ਬਾਹਰਲੇ ਦੇਸ਼ਾਂ ਵਿਚ ਸਾਡੀਆਂ ਡਿਗਰੀਆਂ ਦਾ ਕੋਈ ਮੁੱਲ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੀਟ ਪ੍ਰੀਖਿਆ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਬੱਚੇ ਪਾਸ ਹੋਏ ਹਨ, ਜੇ ਪੇਪਰ ਲੀਕ ਨਾ ਹੁੰਦਾ ਤਾਂ 1000 ਤੋਂ ਵੱਧ ਬੱਚੇ ਪਾਸ ਹੋਏ ਹਨ। ਸਕੂਲ ਸਿੱਖਿਆ ''ਚ ਪੰਜਾਬ ਨੇ ਕੇਰਲਮ ਨੂੰ ਪਛਾੜਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿਚ ਕੋਈ ਪੇਪਰ ਲੀਕ ਨਹੀਂ ਹੋਣ ਦਿੱਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਸਾਡੀ ਸਿੱਖਿਆ ਨੇ ਭਰੋਸੇਯਗਤਾ ਗੁਆਈ, ਬਾਹਰਲੇ ਦੇਸ਼ਾਂ ਵਿਚ ਕੋਈ ਮੁੱਲ ਨਹੀਂ। ਸਾਡੀਆਂ ਡਿਗਰੀਆਂ ਦਾ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 3 ਅਗਸਤ - ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਮੁੱਦੇ ਉੱਪਰ ਬਲਦਿਆਂ ਕਿਹਾ ਕਿ ਬੱਚੇ ਮਿਹਨਤ ਕਰਦੇ ਹਨ ਤਾਂ ਮਾਪੇ ਵੀ ਨਾਲ ਮਿਹਨਤ ਕਰਦੇ ਹਨ 2019 ਤੋਂ 2024 ਤੱਕ 65 ਪੇਪਰ ਲੌਕ ਹੋਏ ਹਨ। 2014 ਤੋਂ ਹੁਣ ਤੱਕ...
ਅਜੀਤ ਡੈਸਕ
03-08-2026