21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਕੁਐਮਿਸ਼ ਨੇੜੇ ਕਿਸ਼ਤੀ ਪਲਟਣ ਕਾਰਨ 29 ਸਾਲਾ ਮੁਟਿਆਰ ਦੀ ਮੌਤ

ਵੈਨਕੂਵਰ, 21 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ’ਚ ਵੱਸਦੇ ਸਕੁਐਮਿਸ਼ ਨੇੜੇ ਪਾਣੀ ਵਿਚ ਕਿਸ਼ਤੀ ਪਲਟਣ ਕਾਰਨ 29 ਸਾਲਾ ਮੁਟਿਆਰ ਲੂਸੀਆ ਬੇਲਾਕੋਵਾ ਦੀ ਮੌਤ ਹੋਣ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਲੂਸੀਆ...

ਅਜੀਤ ਡੈਸਕ 22-11-2026

ਵੈਨਕੂਵਰ, 21 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ’ਚ ਵੱਸਦੇ ਸਕੁਐਮਿਸ਼ ਨੇੜੇ ਪਾਣੀ ਵਿਚ ਕਿਸ਼ਤੀ ਪਲਟਣ ਕਾਰਨ 29 ਸਾਲਾ ਮੁਟਿਆਰ ਲੂਸੀਆ ਬੇਲਾਕੋਵਾ ਦੀ ਮੌਤ ਹੋਣ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਲੂਸੀਆ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸ ਮੁਹਿੰਮ ਰਾਹੀਂ ਹੁਣ ਤੱਕ ਹਜ਼ਾਰਾਂ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਲੋਕਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਰਥਿਕ ਸਹਿਯੋਗ ਦਿੱਤਾ ਜਾ ਰਿਹਾ ਹੈ। 29 ਸਾਲ ਦੀ ਉਮਰ ਵਿੱਚ ਲੂਸੀਆ ਦੀ ਅਚਾਨਕ ਮੌਤ ਨੇ ਉਸ ਦੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਉਸ ਦੇ ਨਜ਼ਦੀਕੀ ਦੋਸਤ ਉਸ ਨੂੰ ਦਲੇਰਾਨਾ ਸੁਭਾਅ ਲਈ ਯਾਦ ਕਰ ਰਹੇ ਹਨ।

ਪਿਛਲੀ ਖ਼ਬਰ ਟਰੱਕ ਦੀ ਟੱਕਰ ਕਾਰਨ 16 ਸਾਲਾ ਲੜਕੇ ਦੀ ਮੌਤ ਅਗਲੀ ਖ਼ਬਰ ਅਲਾਸਕਾ ’ਚ ਸੈਨੇਟ ਚੋਣਾਂ ਦੀ ਜੇਤੂ ਪੈਲਟੋਲਾ ਦੀ ਚੋਣ ਮੁਹਿੰਮ ਸੰਘੀ ਜਾਂਚ ਦੇ ਘੇਰੇ ’ਚ