21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਜੰਮੂ ਦੇ ਮੁੱਖ ਬੱਸ ਅੱਡੇ ਨੇੜੇ ਫ਼ੌਜੀ ਜਵਾਨ ਦੀ ਸ਼ੱਕੀ ਹਾਲਾਤਾਂ ’ਚ ਮਿਲੀ ਲਾਸ਼

ਜੰਮੂ, 21 ਨਵੰਬਰ (ਪੀ.ਟੀ.ਆਈ.)- ਜੰਮੂ ਦੇ ਮੁੱਖ ਬੱਸ ਅੱਡੇ ਨੇੜੇ ਸ਼ਨਿੱਚਰਵਾਰ ਸਵੇਰੇ ਫ਼ੌਜ ਦੇ ਇਕ ਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ 31 ਸਾਲਾ ਸੰਜੀਤ ਸਿੰਘ ਵਜੋਂ ਹੋਈ ਹੈ, ਜੋ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਇਲਾਕੇ ਦੇ ਪਿੰਡ ਧਾਰ ਦਾ ....

ਅਜੀਤ ਡੈਸਕ 21-11-2026
ਛੁੱਟੀ ਕੱਟ ਕੇ ਗੁਰਦਾਸਪੁਰ ਸਥਿਤ ਆਪਣੀ ਤਾਇਨਾਤੀ ਵਾਲੀ ਥਾਂ ’ਤੇ ਪਰਤ ਰਿਹਾ ਸੀ ਜਵਾਨ, ਪਰਿਵਾਰ ’ਚ ਸੋਗ ਦੀ ਲਹਿਰ

ਜੰਮੂ, 21 ਨਵੰਬਰ (ਪੀ.ਟੀ.ਆਈ.)- ਜੰਮੂ ਦੇ ਮੁੱਖ ਬੱਸ ਅੱਡੇ ਨੇੜੇ ਸ਼ਨਿੱਚਰਵਾਰ ਸਵੇਰੇ ਫ਼ੌਜ ਦੇ ਇਕ ਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ 31 ਸਾਲਾ ਸੰਜੀਤ ਸਿੰਘ ਵਜੋਂ ਹੋਈ ਹੈ, ਜੋ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਇਲਾਕੇ ਦੇ ਪਿੰਡ ਧਾਰ ਦਾ ਰਹਿਣ ਵਾਲਾ ਸੀ।

ਅਧਿਕਾਰੀਆਂ ਮੁਤਾਬਕ ਸੰਜੀਤ ਸਿੰਘ ਛੁੱਟੀ ਕੱਟ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਡਿਊਟੀ ’ਤੇ ਪਰਤ ਰਿਹਾ ਸੀ। ਉਸ ਦੀ ਤਾਇਨਾਤੀ ਗੁਰਦਾਸਪੁਰ ਵਿਚ ਸੀ। ਇਸ ਦੌਰਾਨ ਸ਼ਨਿੱਚਰਵਾਰ ਸਵੇਰੇ ਕਰੀਬ 5:40 ਵਜੇ ਉਸ ਦੀ ਲਾਸ਼ ਜੰਮੂ ਦੇ ਮੁੱਖ ਬੱਸ ਅੱਡੇ ਨੇੜੇ ਬੀ.ਸੀ. ਰੋਡ ’ਤੇ ਪਈ ਮਿਲੀ।

ਸੰਜੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ।

 
ਪਿਛਲੀ ਖ਼ਬਰ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਸਿਆਸਤ ’ਚ ਐਂਟਰੀ, ਭਾਜਪਾ ਦੇ ਓ.ਬੀ.ਸੀ ਮੋਰਚੇ ’ਚ ਮਿਲੀ ਅਹਿਮ ਜ਼ਿੰਮੇਵਾਰੀ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ, 25 ਨਵੰਬਰ ਤੋਂ ਰੋਜ਼ਾਨਾ ਸੁਣਵਾਈ