21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਟਰੰਪ ਨੇ ਭਾਰਤੀ ਅਰਥਵਿਵਸਥਾ ਦੀ ਤਾਰੀਫ਼ ਕਰਦਿਆਂ ਅਮਰੀਕੀ ਕੇਂਦਰੀ ਬੈਂਕ ਨੂੰ ਘੇਰਿਆ

ਵਾਸ਼ਿੰਗਟਨ, 21 ਨਵੰਬਰ (ਏਜੰਸੀ)-ਭਾਰਤ ਦੀ 7 ਫੀਸਦੀ ਜੀ.ਡੀ.ਪੀ. ਵਿਕਾਸ ਦਰ ਅਤੇ ਕੇਂਦਰੀ ਬੈਂਕ (ਆਰ.ਬੀ.ਆਈ.) ਵਲੋਂ ਘੱਟ ਵਿਆਜ ਦਰਾਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰਜ਼ੇ ਦੀ ਲਾਗਤ ਉੱਚੀ ਰੱਖਣ ਲਈ ਅਮਰੀਕੀ ਕੇਂਦਰੀ ਬੈਂਕ ਦੀ ਆਲੋਚਨਾ ਕੀਤੀ...

ਅਜੀਤ ਡੈਸਕ 22-11-2026

ਵਾਸ਼ਿੰਗਟਨ, 21 ਨਵੰਬਰ (ਏਜੰਸੀ)-ਭਾਰਤ ਦੀ 7 ਫੀਸਦੀ ਜੀ.ਡੀ.ਪੀ. ਵਿਕਾਸ ਦਰ ਅਤੇ ਕੇਂਦਰੀ ਬੈਂਕ (ਆਰ.ਬੀ.ਆਈ.) ਵਲੋਂ ਘੱਟ ਵਿਆਜ ਦਰਾਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰਜ਼ੇ ਦੀ ਲਾਗਤ ਉੱਚੀ ਰੱਖਣ ਲਈ ਅਮਰੀਕੀ ਕੇਂਦਰੀ ਬੈਂਕ ਦੀ ਆਲੋਚਨਾ ਕੀਤੀ ਅਤੇ ਦਲੀਲ ਦਿੱਤੀ ਕਿ ਜੇ ਵਿਆਜ ਦਰਾਂ ਘਟਾਈਆਂ ਜਾਣ ਤਾਂ ਅਮਰੀਕੀ ਅਰਥਵਿਵਸਥਾ 15 ਤੋਂ 20 ਫੀਸਦੀ ਦਾ ਵਿਕਾਸ ਹਾਸਿਲ ਕਰ ਸਕਦੀ ਹੈ।

ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਯੂ.ਐਸ. ਫੈਡਰਲ ਰਿਜ਼ਰਵ ‘ਤੇ “ਬਹੁਤ ਜ਼ਿਆਦਾ ਸਿਆਸੀ” ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਦੋਂ ਵੀ ਅਮਰੀਕਾ ਮਜ਼ਬੂਤ ਆਰਥਿਕ ਅੰਕੜਿਆਂ ਦਾ ਐਲਾਨ ਕਰਦਾ ਹੈ ਤਾਂ ਇਹ ਹੋਰ ਆਰਥਿਕ ਵਿਕਾਸ ਦਾ ਸਮਰਥਨ ਕਰਨ ਲਈ ਵਿਆਜ ਦਰਾਂ ਘਟਾਉਣ ਦੀ ਬਜਾਏ ਵਧਾ ਦਿੰਦਾ ਹੈ। ਟਰੰਪ ਨੇ ਕਿਹਾ ਕਿ ਵਿਆਜ ਦਰਾਂ ਬਹੁਤ ਜ਼ਿਆਦਾ ਹਨ ਕਿਉਂਕਿ ਸਾਡੇ ਕੋਲ ਇੱਕ ਬਹੁਤ ਹੀ ਸਿਆਸੀ ਫੈੱਡ ਹੈ।

ਮੈਂ ਚੇਅਰਮੈਨ ਨੂੰ ਦੋਸ਼ ਨਹੀਂ ਦੇ ਰਿਹਾ, ਪਰ ਤੱਥ ਇਹ ਹੈ ਕਿ ਸਾਡੇ ਕੋਲ ਇੱਕ ਬਹੁਤ ਹੀ ਸਿਆਸੀ ਫੈੱਡ ਹੈ। ਜਦੋਂ ਵੀ ਅਸੀਂ ਚੰਗੇ ਅੰਕੜਿਆਂ ਦਾ ਐਲਾਨ ਕਰਦੇ ਹਾਂ, ਤਾਂ ਉਹ ਵਿਆਜ ਦਰਾਂ ਵਧਾ ਦਿੰਦੇ ਹਨ। ਭਾਰਤ ਨਾਲ ਤੁਲਨਾ ਕਰਦਿਆਂ ਟਰੰਪ ਨੇ ਦੇਸ਼ ਦੀਆਂ ਘੱਟ ਵਿਆਜ ਦਰਾਂ ਅਤੇ 7 ਫੀਸਦੀ ਜੀ.ਡੀ.ਪੀ. ਵਿਕਾਸ ਵੱਲ ਇਸ਼ਾਰਾ ਕਰਦਿਆਂ ਸੁਝਾਅ ਦਿੱਤਾ ਕਿ ਜੇਕਰ ਅਮਰੀਕਾ ਵੀ ਇਸੇ ਤਰ੍ਹਾਂ ਦੀ ਪਹੁੰਚ ਅਪਣਾਉਂਦਾ ਹੈ ਤਾਂ ਉਹ ਕਾਫ਼ੀ ਜ਼ਿਆਦਾ ਵਿਕਾਸ ਹਾਸਲ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਜੇ ਤੁਸੀਂ ਭਾਰਤ ਵੱਲ ਦੇਖੋ, ਤਾਂ ਉਨ੍ਹਾਂ ਕੋਲ ਘੱਟ ਵਿਆਜ ਦਰਾਂ ਹਨ, ਅਤੇ ਉਨ੍ਹਾਂ ਕੋਲ 7 ਫੀਸਦੀ ਜੀ.ਡੀ.ਪੀ. ਹੈ। ਸਾਡੇ ਕੋਲ 14 ਫੀਸਦੀ, 15 ਫੀਸਦੀ, ਸ਼ਾਇਦ 20 ਫੀਸਦੀ ਜੀ.ਡੀ.ਪੀ. ਵੀ ਹੋਵੇਗੀ।

ਅਗਲੀ ਖ਼ਬਰ ਸਿੱਖ ਵਫ਼ਦ ਨੇ ਹੇਮੰਤ ਸੋਰੇਨ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ