03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰੀ ਮੀਂਹ ਕਾਰਨ ਹਵਾਈ ਅੱਡਾ ਰੋਡ ਨੇ ਧਾਰਿਆ ਝੀਲ ਦਾ ਰੂਪ

ਹਰਸਾ ਛੀਨਾ (ਅੰਮ੍ਰਿਤਸਰ), 3 ਅਗਸਤ (ਕੜਿਆਲ) - ਅੱਜ ਦੁਪਹਿਰ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਖੇਤਰਾਂ ਵਿਚ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਜਿਥੇ ਹਰ ਪਾਸੇ ਜਲ ਥਲ ਹੋਈ, ਉਥੇ ਹੀ ਅੰਮ੍ਰਿਤਸਰ ਦੀ ਸਭ ਤੋਂ ਵੱਧ ਵਿਅਸਤ ਅੰਮ੍ਰਿਤਸਰ-ਏਅਰਪੋਰਟ ਮਾਰਗ 'ਤੇ ਖੜ੍ਹੇ ਬਾਰਿਸ਼ ਦੇ ਪਾਣੀ ਨੇ ਝੀਲ ਦਾ...

ਅਜੀਤ ਡੈਸਕ 03-08-2026

ਹਰਸਾ ਛੀਨਾ (ਅੰਮ੍ਰਿਤਸਰ), 3 ਅਗਸਤ (ਕੜਿਆਲ) - ਅੱਜ ਦੁਪਹਿਰ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਖੇਤਰਾਂ ਵਿਚ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਜਿਥੇ ਹਰ ਪਾਸੇ ਜਲ ਥਲ ਹੋਈ, ਉਥੇ ਹੀ ਅੰਮ੍ਰਿਤਸਰ ਦੀ ਸਭ ਤੋਂ ਵੱਧ ਵਿਅਸਤ ਅੰਮ੍ਰਿਤਸਰ-ਏਅਰਪੋਰਟ ਮਾਰਗ 'ਤੇ ਖੜ੍ਹੇ ਬਾਰਿਸ਼ ਦੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲਿਆ।  ਇਸ ਦੇ ਚੱਲਦਿਆਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਮੀਰਾਂਕੋਟ ਚੌਕ ਦੇ ਨਾਲ ਹੀ ਸੜਕ ਉੱਪਰ ਕਰੀਬ ਇਕ ਤੋਂ ਦੋ ਫੁੱਟ ਪਾਣੀ ਖੜ੍ਹਾ ਹੋ ਗਿਆ, ਜੋ ਰਾਹਗੀਰਾਂ ਲਈ ਖ਼ਾਸ ਕਰਕੇ ਦੁਪਹੀਆ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ।

ਪਿਛਲੀ ਖ਼ਬਰ ਸਾਡੀ ਸਿੱਖਿਆ ਨੇ ਭਰੋਸੇਯਗਤਾ ਗੁਆਈ, ਬਾਹਰਲੇ ਦੇਸ਼ਾਂ ਵਿਚ ਕੋਈ ਮੁੱਲ ਨਹੀਂ। ਸਾਡੀਆਂ ਡਿਗਰੀਆਂ ਦਾ - ਮੁੱਖ ਮੰਤਰੀ ਭਗਵੰਤ... ਅਗਲੀ ਖ਼ਬਰ ਟਰੇਡ ਕਮਿਸ਼ਨ ਵਲੋਂ ਜ਼ਿਲ੍ਹਾ ਸੰਗਰੂਰ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਖਰਚੇ ਜਾਣਗੇ 2 ਕਰੋੜ ਦੇ ਫ਼ੰਡ -...