ਰੇਲ ਗੱਡੀ ਵਿਚੋਂ ਡਿੱਗ ਕੇ ਵਿਅਕਤੀ ਦੀ ਹੋਈ ਮੌਤ
ਢਿੱਲਵਾਂ, 25 ਮਈ (ਗੋਬਿੰਦ ਸੁਖੀਜਾ)- ਬੀਤੀ ਦੇਰ ਰਾਤ ਰੇਲ ਗੱਡੀ ਵਿਚੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਦੇ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਗੱਡੀ ਵਿਚੋਂ ਡਿੱਗ ਪਿਆ ਪਰ ਉਹ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਨਹੀਂ ਲੱਭਾ।
ਸਵੇਰੇ ਤੜਕੇ ਅੱਜ ਵਿਅਕਤੀ ਰੇਲਵੇ ਯਾਰਡ ਨਜ਼ਦੀਕ ਜਦੋਂ ਲੱਭਾ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਉਸ ਵਿਅਕਤੀ ਦੀ ਸ਼ਨਾਖਤ ਪ੍ਰਦੀਪ ਸ਼ਰਮਾ 33 ਸਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਕੇਵਲ ਸਿੰਘ ਨੇ ਦੱਸਿਆ ਉਕਤ ਵਿਅਕਤੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ ਹਵਾਲੇ ਕਰ ਦਿੱਤੀ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;