JALANDHAR WEATHER

ਇਟਲੀ ਵਿਚ ਸੜਕ ਹਾਦਸੇ ਦੌਰਾਨ 24 ਅਤੇ 26 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਇਟਲੀ, 25 ਮਈ (ਹਰਦੀਪ ਸਿੰਘ ਕੰਗ)- ਇਟਲੀ ਦੇ ਵਰੋਨਾ ਸੜਕ ਹਾਦਸੇ ਦੌਰਾਨ 24 ਅਤੇ 26 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਅੱਜ ਸਵੇਰੇ 5:30 ਵਜੇ ਕਾਸਲ ਦੈਰੀਓ ਰੋਂਕਾ ਫਰਾਰੀ ਰੋਡ ਤੇ ਉਦੋਂ ਵਾਪਰੀ ਜਦੋਂ ਇਹ ਦੋਵੇਂ ਨੌਜਵਾਨ ਸਾਈਕਲ ਤੇ ਸਵੇਰੇ ਕੰਮ ਤੇ ਜਾ ਰਹੇ ਸੀ।

ਪਿੱਛੇ ਤੋਂ ਆ ਰਹੀ ਇਕ ਵੈਨ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿੰਨੀ ਬੈਨ ਨੂੰ 68 ਸਾਲ ਦਾ ਇਕ ਇਟਾਲੀਅਨ ਵਿਅਕਤੀ ਚਲਾ ਰਿਹਾ ਸੀ ਜੋ ਕਿ ਉਸ ਕੋਲੋਂ ਬੇਕਾਬੂ ਹੋ ਗਈ। ਪੁਲਿਸ ਨੇ ਮੌਕੇ ਤੇ ਹੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ